ਯੁਵਰਾਜ ਹੰਸ ਦੇ ਬੇਟੇ ਹਰੀਦਾਨ ਦੀ ਇਹ ਕਿਊਟ ਫੋਟੋ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ, ਦਰਸ਼ਕਾਂ ਨੂੰ ਆ ਰਹੀ ਖੂਬ ਪਸੰਦ

Written by  Lajwinder kaur   |  June 18th 2020 12:22 PM  |  Updated: June 18th 2020 01:41 PM

ਯੁਵਰਾਜ ਹੰਸ ਦੇ ਬੇਟੇ ਹਰੀਦਾਨ ਦੀ ਇਹ ਕਿਊਟ ਫੋਟੋ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ, ਦਰਸ਼ਕਾਂ ਨੂੰ ਆ ਰਹੀ ਖੂਬ ਪਸੰਦ

ਪੰਜਾਬੀ ਇੰਡਸਟਰੀ ਦੇ ਨਵੇਂ ਬਣੇ ਮੰਮੀ ਡੈਡੀ ਯੁਵਰਾਜ ਹੰਸ ਤੇ ਮਾਨਸ਼ੀ ਸ਼ਰਮਾ ਆਪਣੇ ਲਾਡਲੇ ਹਰੀਦਾਨ ਦੇ ਨਾਲ ਖੁਸ਼ਨੁਮਾ ਪਲਾਂ ਨੂੰ ਬਿਤਾ ਰਹੇ ਨੇ । ਯੁਵਰਾਜ ਹੰਸ ਦੇ ਬੇਟੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ ।

Vote for your favourite : https://www.ptcpunjabi.co.in/voting/

ਹਾਲ ਹੀ ‘ਚ ਹਰੀਦਾਨ ਦਾ ਇੱਕ ਫੋਟੋ ਇੰਸਟਾਗ੍ਰਾਮ ਉੱਤੇ ਖੂਬ ਵਾਇਰਲ ਹੋ ਰਹੀ ਹੈ । ਇਸ ਫੋਟੋ ‘ਚ ਹਰੀਦਾਨ ਦੇ ਹੱਥ ਨਜ਼ਰ ਆ ਰਹੇ ਨੇ ਜਿਸ ‘ਚ ਕਾਲੇ ਰੰਗ ਦੇ ਕੰਗਨ ਪਾਏ ਹੋਏ ਨੇ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ।

ਯੁਵਰਾਜ ਹੰਸ ਦਾ ਘਰ 12 ਮਈ ਨੂੰ ਛੋਟੇ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਸੀ । ਜਿਸ ਤੋਂ ਬਾਅਦ ਮਾਨਸ਼ੀ ਸ਼ਰਮਾ ਤੇ ਯੁਵਰਾਜ ਹੰਸ ਨੂੰ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਸੀ । ਯੁਵਰਾਜ ਹੰਸ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਸਰਗਰਮ ਨੇ । ਬਹੁਤ ਜਲਦ ਉਹ ‘ਯਾਰ ਅਣਮੁੱਲੇ ਰਿਟਰਨਜ਼’ ਤੇ ‘ਪਰਿੰਦੇ’ ਵਰਗੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network