ਨਵੇਂ ਸਾਲ ਦੀ ਪਾਰਟੀ ’ਚ ਮੀਕਾ ਦੇ ਗਾਣਿਆਂ ’ਤੇ ਰਿਤਿਕ ਰੌਸ਼ਨ ਨੇ ਕੀਤਾ ਡਾਂਸ

written by Rupinder Kaler | January 02, 2021

ਨਵੇਂ ਸਾਲ ਦੇ ਜਸ਼ਨਾਂ ਦੀਆ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਨਵੇਂ ਸਾਲ ਦੇ ਮੌਕੇ ਤੇ ਮੀਕਾ ਸਿੰਘ ਦੇ ਗਾਣੇ ਤੇ ਰਿਤਿਕ ਰੌਸ਼ਨ ਨੇ ਜ਼ਬਰਦਸਤ ਡਾਂਸ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਨਵੇਂ ਸਾਲ ਦੀ ਪਾਰਟੀ ਵਿੱਚ ਮੀਕਾ ਸਿੰਘ ਨੇ ਬਾਕਮਾਲ ਸੁਰ ਲਾਏ। ਹੋਰ ਪੜ੍ਹੋ : ਅੱਜ ਹੈ ਕਰਮਜੀਤ ਅਨਮੋਲ ਦਾ ਜਨਮ ਦਿਨ, ਨਿਸ਼ਾ ਬਾਨੋ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹਨ ਭੁੱਜੇ ਛੋਲੇ mika singh ਇਸ ਪਾਰਟੀ 'ਚ ਰਿਤਿਕ ਰੌਸ਼ਨ ਵੀ ਪਹੁੰਚੇ ਸੀ। ਜਿੱਥੇ ਮੀਕਾ ਸਿੰਘ ਨੇ ਰਿਤਿਕ ਰੌਸ਼ਨ ਦਾ ਫੇਮਸ ਗੀਤ 'ਇਕ ਪਲ ਕਾ ਜੀਣਾ' ਗੁਣਗੁਨਾਇਆ। ਬੱਸ ਫਿਰ ਰਿਤਿਕ ਨੇ ਵੀ ਮੀਕਾ ਦੇ ਨਾਲ ਸੁਰ ਨਾਲ ਸੁਰ ਮਿਲਾਏ ਤੇ ਇਸ ਗੀਤ ਦੇ ਫੇਮਸ ਡਾਂਸ ਸਟੈਪ ਵੀ ਕਰਕੇ ਦਿਖਾਇਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਦੀਆਂ ਪਾਰਟੀਆਂ ਮੀਕਾ ਸਿੰਘ ਤੋਂ ਬਿਨਾਂ ਅਧੂਰੀ ਰਹਿੰਦੀਆਂ ਹਨ । ਭਾਵੇ ਦੀਵਾਲੀ ਹੋਵੇ ਜਾਂ ਫ਼ਿਰ ਕੋਈ ਹੋਰ ਜਸ਼ਨ ਮੀਕਾ ਹਰ ਥਾਂ ਤੇ ਮੌਜੂਦ ਰਹਿੰਦੇ ਹਨ । ਇਸ ਪਾਰਟੀ ਵਿੱਚ ਵੀ ਮੀਕਾ ਨੇ ਆਪਣੇ ਗਾਣਿਆਂ ਨਾਲ ਖੂਬ ਸਮਾਂ ਬੰਨਿਆ ।

0 Comments
0

You may also like