ਰਿਤਿਕ ਰੌਸ਼ਨ ਵਿਦੇਸ਼ ‘ਚ ਪ੍ਰੇਮਿਕਾ ਸਬਾ ਦੇ ਨਾਲ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਆਪਣੀ ਲੇਡੀ ਲਵ ਦੀਆਂ ਖਿੱਚ ਰਹੇ ਨੇ ਤਸਵੀਰਾਂ

written by Lajwinder kaur | July 08, 2022

ਏਨੀਂ ਦਿਨੀ ਬਾਲੀਵੁੱਡ ਜਗਤ ਦੇ ਲਵੀ-ਡਵੀ ਕਪਲਸ ਵਿਦੇਸ਼ਾਂ ‘ਚ ਛੁੱਟੀਆਂ ਬਿਤਾ ਰਹੇ ਹਨ। ਅਜਿਹੇ ‘ਚ ਬਾਲੀਵੁੱਡ ਦਾ ਇੱਕ ਹੋਰ ਜੋੜਾ ਪੈਰਿਸ ‘ਚ ਛੁੱਟੀਆਂ ਦਾ ਲੁਤਫ ਲੈ ਰਿਹਾ ਹੈ। ਹਾਲਾਂਕਿ ਰਿਤਿਕ ਰੌਸ਼ਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਖੁੱਲ੍ਹ ਕੇ ਗੱਲ ਨਹੀਂ ਕਰਦੇ ਹਨ, ਪਰ ਉਹ ਆਪਣੇ ਪ੍ਰਸ਼ੰਸਕਾਂ ਨੂੰ ਸਮੇਂ-ਸਮੇਂ 'ਤੇ ਆਪਣੇ ਬਾਰੇ ਜਾਣਕਾਰੀ ਦੇਣ ਲਈ ਹਿੰਟ ਜ਼ਰੂਰ ਦਿੰਦੇ ਰਹਿੰਦੇ ਹਨ।

ਰਿਤਿਕ ਨੇ ਆਪਣੇ ਰਿਸ਼ਤੇ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਉਹ ਕੈਮਰੇ ਦੇ ਸਾਹਮਣੇ ਆਪਣੀ ਪ੍ਰੇਮਿਕਾ ਸਬਾ ਆਜ਼ਾਦ ਦਾ ਹੱਥ ਫੜਦੇ ਜ਼ਰੂਰ ਨਜ਼ਰ ਆਉਂਦੇ ਰਹਿੰਦੇ ਹਨ। ਹੁਣ ਇੱਕ ਹੋਰ ਫੋਟੋ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਖੁਸ਼ ਹੋ ਰਹੇ ਹਨ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਜੇਹ-ਇਬਰਾਹਿਮ ਅਤੇ ਸੈਫ ਦੇ ਨਾਲ ਨਜ਼ਰ ਆਈ ਅਦਾਕਾਰਾ

Hrithik Roshan watches girlfriend Saba Azad's Rocket Boys web series

ਰਿਤਿਕ ਰੌਸ਼ਨ ਦੀ ਗਰਲਫ੍ਰੈਂਡ ਸਬਾ ਆਜ਼ਾਦ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਸਾਫ਼-ਸਾਫ਼ ਲਿਖਿਆ ਹੈ ਅਤੇ ਦੱਸਿਆ ਹੈ ਕਿ ਉਹ ਆਪਣੇ ਖ਼ੂਬਸੂਰਤ ਪਲ ਕਿਸ ਨਾਲ ਬਿਤਾ ਰਹੀ ਹੈ। ਸਬਾ ਆਜ਼ਾਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਾਲ ਹੀ 'ਚ ਉਨ੍ਹਾਂ ਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਸੀ, ਇਸ ਫੋਟੋ 'ਚ ਸਬਾ ਕਾਫੀ ਸ਼ਾਨਦਾਰ ਲੱਗ ਰਹੀ ਸੀ। ਪਰ ਕੈਪਸ਼ਨ ਦੇਖ ਕੇ ਲੋਕਾਂ ਦੀਆਂ ਅੱਖਾਂ ਖਿੜ ਗਈਆਂ। ਸਬਾ ਨੇ ਆਪਣੇ ਕੈਪਸ਼ਨ ਵਿੱਚ ਦੱਸਿਆ ਕਿ ਰਿਤਿਕ ਰੌਸ਼ਨ ਨੇ ਉਸਦੀ ਤਸਵੀਰ ਲਈ ਹੈ।

ਰਿਤਿਕ ਰੌਸ਼ਨ ਅਤੇ ਸਬਾ ਆਜ਼ਾਦ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਗਿਆ ਹੈ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਦਾ ਖੁੱਲ੍ਹ ਕੇ ਐਲਾਨ ਨਹੀਂ ਕੀਤਾ। ਪਰ ਕਰਨ ਜੌਹਰ ਦੀ ਜਨਮਦਿਨ ਪਾਰਟੀ 'ਚ ਇਕੱਠੇ ਆ ਕੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਜ਼ਰੂਰ ਹਵਾ ਦਿੱਤੀ।

ਵਰਕਫਰੰਟ ਦੀ ਗੱਲ ਕਰੀਏ ਤਾਂ ਰਿਤਿਕ ਰੌਸ਼ਨ ਆਖਰੀ ਵਾਰ 2019 ਦੀ ਫਿਲਮ 'ਵਾਰ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਨਾਲ ਟਾਈਗਰ ਸ਼ਰਾਫ ਵੀ ਸਨ। ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉਹ ਜਲਦ ਹੀ ਸੈਫ ਅਲੀ ਖਾਨ ਦੇ ਨਾਲ 'ਵਿਕਰਮ ਵੇਧਾ' ਦੇ ਹਿੰਦੀ ਰੀਮੇਕ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਦੀਪਿਕਾ ਪਾਦੁਕੋਣ ਦੀ ਫਿਲਮ 'ਫਾਈਟਰ' 'ਚ ਨਜ਼ਰ ਆਉਣ ਵਾਲੀ ਹੈ।

 

 

View this post on Instagram

 

A post shared by Saba Azad (@sabazad)

You may also like