ਫ਼ਿਲਮ 'ਕਾਂਤਾਰਾ' ਦਾ ਕਲਾਈਮੈਕਸ ਦੇਖ ਕੇ ਹੈਰਾਨ ਰਹਿ ਗਏ ਰਿਤਿਕ ਰੌਸ਼ਨ,ਕਿਹਾ- ਇਸ ਫ਼ਿਲਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ

written by Pushp Raj | December 12, 2022 05:22pm

Hrithik Roshan praise of 'Kantara': ਸਾਊਥ ਫਿਲਮਾਂ ਦਾ ਕ੍ਰੇਜ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। 'ਬਾਹੂਬਲੀ', 'ਪੁਸ਼ਪਾ', 'ਕੇਜੀਐਫ', 'ਆਰਆਰਆਰ' ਅਤੇ ਹੁਣ 'ਕਾਂਤਾਰਾ', ਪਿਛਲੇ ਕੁਝ ਸਾਲਾਂ ਵਿੱਚ ਟਾਲੀਵੁੱਡ ਨੇ ਅਜਿਹੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ਨੇ ਪੂਰੇ ਭਾਰਤ 'ਚ ਧੂਮ ਮਚਾ ਦਿੱਤੀ ਹੈ। ਇਨ੍ਹੀਂ ਦਿਨੀਂ ਕੰਨੜ ਫਿਲਮ 'ਕਾਂਤਾਰਾ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹੁਣ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਵੀ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ।

Image Source: Twitter

ਦੱਸ ਦਈਏ ਕਿ ਫ਼ਿਲਮ 'ਕਾਂਤਾਰਾ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕਾਂ, ਫ਼ਿਲਮ ਕ੍ਰੀਟਿਕਸ ਸਣੇ ਬਾਲੀਵੁੱਡ ਦੇ ਕਈ ਸੈਲੇਬਸ ਇਸ ਫ਼ਿਲਮ ਦੇ ਅਨੋਖੇ ਕਾਨਸੈਪ ਤੋਂ ਪ੍ਰਭਾਵਿਤ ਹੋਏ ਹਨ। ਹੁਣ ਇਸ ਫ਼ਿਲਮ ਦੇ ਪ੍ਰਸ਼ੰਸਕਾਂ ਦੀ ਲਿਸਟ 'ਚ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦਾ ਨਾਮ ਵੀ ਜੁੜ ਗਿਆ ਹੈ।

ਹਾਲ ਹੀ 'ਚ ਸਾਊਥ ਦੀ ਫਿਲਮ 'ਵਿਕਰਮ ਵੇਧਾ' ਦੇ ਰੀਮੇਕ 'ਚ ਨਜ਼ਰ ਆਏ ਰਿਤਿਕ ਰੌਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਰਿਸ਼ਭ ਸ਼ੈੱਟੀ ਦੀ ਫ਼ਿਲਮ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਉਨ੍ਹਾਂ ਨੇ ਫ਼ਿਲਮ 'ਕਾਂਤਾਰਾ' ਦੇਖੀ ਹੈ। ਇਸ ਫ਼ਿਲਮ ਦੇ ਕਲਾਈਮੈਕਸ ਨੂੰ ਦੇਖ ਕੇ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਹੈ।

Image Source: Twitter

ਰਿਤਿਕ ਰੌਸ਼ਨ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਟਵੀਟ ਸ਼ੇਅਰ ਕੀਤੀ ਹੈ। ਇਸ ਟਵੀਟ ਵਿੱਚ ਰਿਤਿਕ ਨੇ ਲਿਖਿਆ, " ਮੈਂ ਕਾਂਤਾਰਾ ਨੂੰ ਦੇਖ ਕੇ ਬਹੁਤ ਕੁਝ ਸਿੱਖਿਆ। ਰਿਸ਼ਭ ਸ਼ੈੱਟੀ ਦੇ ਵਿਸ਼ਵਾਸ ਦੀ ਤਾਕਤ ਹੀ ਫ਼ਿਲਮ ਨੂੰ ਅਸਾਧਾਰਨ ਬਣਾਉਂਦੀ ਹੈ। ਸ਼ਾਨਦਾਰ ਕਹਾਣੀ, ਨਿਰਦੇਸ਼ਨ ਅਤੇ ਅਦਾਕਾਰੀ। ਫ਼ਿਲਮ ਦੇ ਪੀਕ ਕਲਾਈਮੈਕਸ ਨੇ ਮੇਰੇ ਰੌਂਗਟੇ ਖੜ੍ਹੇ ਕਰ ਦਿੱਤੇ ਸਨ। ਟੀਮ ਦਾ ਸਨਮਾਨ ਅਤੇ ਹੌਸਲਾ ਅਫਜਾਈ ਕਰੋ।" ਇਸ ਦੇ ਨਾਲ ਹੀ ਰਿਤਿਕ ਨੇ ਹਰ ਕਿਸੇ ਨੂੰ ਇਹ ਫ਼ਿਲਮ ਵੇਖਣ ਦੀ ਅਪੀਲ ਕੀਤੀ।

Image Source: Twitter

ਹੋਰ ਪੜ੍ਹੋ: ਜਲਦ ਹੀ ਪਿਤਾ ਬਨਣ ਵਾਲੇ ਸਾਊਥ ਸੁਪਰ ਸਟਾਰ ਰਾਮ ਚਰਨ, ਅਦਾਕਾਰ ਚਿਰੰਜੀਵੀ ਨੇ ਪੋਸਟ ਸਾਂਝੀ ਕਰ ਦਿੱਤੀ ਵਧਾਈ

ਰਿਸ਼ਭ ਸ਼ੈੱਟੀ ਦੁਆਰਾ ਨਿਰਦੇਸ਼ਤ ਅਤੇ ਅਭਿਨੀਤ, ਕਾਂਤਾਰਾ ਦਕਸ਼ੀਨਾ ਕੰਨੜ ਦੇ ਇੱਕ ਕਾਲਪਨਿਕ ਪਿੰਡ ਵਿੱਚ ਸੈੱਟ ਕੀਤੀ ਗਈ ਹੈ ਅਤੇ ਸ਼ੈੱਟੀ ਦੇ ਕਿਰਦਾਰ ਦੇ ਦੁਆਲੇ ਘੁੰਮਦੀ ਹੈ ਜੋ ਕੰਬਾਲਾ ਚੈਂਪੀਅਨ ਹੁੰਦਾ ਹੈ। ਇੱਕ ਦਿਨ ਉਸਦਾ ਸਾਹਮਣਾ ਇੱਕ ਇਮਾਨਦਾਰ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਨਾਲ ਹੁੰਦਾ ਹੈ। ਹੋਮਬਲ ਫਿਲਮਜ਼ ਵੱਲੋਂ ਨਿਰਮਿਤ, ਇਸ ਫ਼ਿਲਮ ਵਿੱਚ ਸਪਤਮੀ ਗੌੜਾ, ਕਿਸ਼ੋਰ ਅਤੇ ਅਚਯੁਥ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਨਾ ਸਿਰਫ ਦਰਸ਼ਕਾਂ ਤੋਂ ਪ੍ਰਸ਼ੰਸਾ ਹਾਸਿਲ ਕਰ ਰਹੀ ਹੈ ਬਲਕਿ ਬਾਕਸ ਆਫਿਸ 'ਤੇ ਵੀ ਚੰਗੀ ਕਮਾਈ ਕਰ ਰਹੀ ਹੈ।

You may also like