
ਬਾਲੀਵੁੱਡ ਦੀ ਦੋ ਚਰਚਿਤ ਜੋੜੀਆਂ ਰਿਤਿਕ ਰੌਸ਼ਨ-ਸਬਾ ਆਜ਼ਾਦ ਅਤੇ ਸੂਜ਼ੈਨ ਖਾਨ ਤੇ ਅਰਸਲਾਨ ਗੋਨੀ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਰਿਤਿਕ ਰੌਸ਼ਨ ਨੇ ਹਾਲ ਹੀ ਵਿੱਚ ਸਬਾ ਆਜ਼ਾਦ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਕੰਨਫਰਮ ਕੀਤਾ ਹੈ। ਇਸ ਮਗਰੋਂ ਹੁਣ ਰਿਤਿਕ ਆਪਣੀ ਐਕਸ ਵਾਈਫ ਸੂਜ਼ੈਨ ਖਾਨ ਤੇ ਉਸ ਦੇ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਗੋਵਾ ਦੇ ਇੱਕ ਰੈਸਟੋਰੈਂਟ ਵਿੱਚ ਪਾਰਟੀ ਕਰਦੇ ਨਜ਼ਰ ਆਏ। ਉਨ੍ਹਾਂ ਦੀ ਪਾਰਟੀ ਦੀਆਂ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਸਾਰੀਆਂ ਤਸਵੀਰਾਂ ਅਭਿਨੇਤਰੀ ਅਤੇ ਮਾਡਲ ਪੂਜਾ ਬੇਦੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤੀਆਂ ਹਨ। ਰਿਪੋਰਟ ਦੇ ਮੁਤਾਬਕ, ਦੋਵੇਂ ਜੋੜੇ ਗੋਆ ਵਿੱਚ ਸੁਜ਼ੈਨ ਦੇ ਨਵੇਂ ਰੈਸਟੋਰੈਂਟ ਦੇ ਉਦਘਾਟਨ ਦਾ ਜਸ਼ਨ ਮਨਾਉਂਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਪੂਜਾ ਦੀਆਂ ਨਵੀਆਂ ਇੰਸਟਾਗ੍ਰਾਮ ਸਟੋਰੀਜ਼ ਵਿੱਚ ਪਾਰਟੀ ਦੀਆਂ ਕੁਝ ਝਲਕੀਆਂ ਵਿਖਾਈ ਦੇ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਸੁਜ਼ੈਨ ਦੇ ਭੈਣ-ਭਰਾ ਫਰਾਹ ਖਾਨ ਅਲੀ ਅਤੇ ਜਾਏਦ ਖਾਨ ਸ਼ਾਮਲ ਹੋਏ ਸਨ। ਫਿਲਮ ਨਿਰਮਾਤਾ ਅਭਿਸ਼ੇਕ ਕਪੂਰ, ਰਿਤਿਕ ਰੌਸ਼ਨ ਨਾਲ ਸਬਾ ਆਜ਼ਾਦ ਸਣੇ ਕਈ ਹੋਰ ਲੋਕ ਵੀ ਪਾਰਟੀ ਵਿੱਚ ਸ਼ਾਮਲ ਸਨ।

ਹੋਰ ਪੜ੍ਹੋ : ਰਿਤਿਕ ਰੌਸ਼ਨ ਨੇ ਆਪਣੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ਸ਼ੇਅਰ ਕੀਤੀ ਆਉਣ ਵਾਲੀ ਫ਼ਿਲਮ ‘Fighter’ ਦੀ ਫਰਸਟ ਲੁੱਕ
ਪੂਜਾ ਵੱਲੋਂ ਸ਼ੇਅਰ ਕੀਤੀ ਗਈ ਇੱਕ ਇੰਸਟਾਗ੍ਰਾਮ ਸਟੋਰੀ ਅਪਡੇਟ ਵਿੱਚ, ਅਭਿਨੇਤਰੀ ਨੂੰ ਰਿਤਿਕ ਅਤੇ ਉਨ੍ਹਾਂ ਦੀ ਗਰਲਫੈਂਡ ਸਬਾ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ ਸੀ। ਹੇਠਾਂ ਦਿੱਤੀ ਸਲਾਈਡ ਵਿੱਚ, ਪੂਜਾ ਇੰਟੀਰੀਅਰ ਡਿਜ਼ਾਈਨਰ ਸੁਜ਼ੈਨ ਅਤੇ ਉਸਦੀ ਅਫਵਾਹ ਪ੍ਰੇਮੀ ਅਰਸਲਾਨ ਨਾਲ ਪੋਜ਼ ਦੇ ਰਹੀ ਸੀ।
ਫਿਲਹਾਲ ਇਨ੍ਹਾਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਿਤਿਕ ਰੌਸ਼ਨ ਤੇ ਸੂਜ਼ੈਨ ਖਾਨ ਦੋਵੇਂ ਹੀ ਵੱਖ ਹੋਣ ਮਗਰੋਂ ਆਪੋ -ਆਪਣੇ ਨਵੇਂ ਪਾਟਨਰਸ ਨਾਲ ਬੇਹੱਦ ਖੁਸ਼ ਹਨ। ਤਲਾਕ ਤੋਂ ਬਾਅਦ ਵੀ ਦੋਵੇਂ ਇੱਕ ਦੂਜੇ ਦੇ ਦੋਸਤ ਹਨ।
View this post on Instagram