ਘਰ ਵਿੱਚ ਪਰਿਵਾਰ ਨਾਲ ਗਣੇਸ਼ ਜੀ ਦੀ ਪੂਜਾ ਕਰਦੇ ਹੋਏ ਦੀ ਰਿਤਿਕ ਰੋਸ਼ਨ ਨੇ ਵੀਡੀਓ ਕੀਤੀ ਸਾਂਝੀ

Written by  Rajan Sharma   |  September 14th 2018 06:46 AM  |  Updated: September 14th 2018 06:46 AM

ਘਰ ਵਿੱਚ ਪਰਿਵਾਰ ਨਾਲ ਗਣੇਸ਼ ਜੀ ਦੀ ਪੂਜਾ ਕਰਦੇ ਹੋਏ ਦੀ ਰਿਤਿਕ ਰੋਸ਼ਨ ਨੇ ਵੀਡੀਓ ਕੀਤੀ ਸਾਂਝੀ

ਸੁਪਰਸਟਾਰ ਰਿਤਿਕ ਰੋਸ਼ਨ hrithik roshan  ਨੇ ਗਣੇਸ਼ ਚਤੁਰਥੀ ਦੇ ਮਹੋਤਸਵ ਨੂੰ ਲੈਕੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਆਪਣੇ ਫੈਨਸ ਨਾਲ ਆਪਣੇ ਘਰ ਦੀ ਇਕ ਝਲਕ ਸਾਂਝੀ ਕੀਤੀ ਹੈ,ਜਿਸ ਵਿੱਚ ਉਹ ਆਪਣੇ ਪਰਿਵਾਰ ਨਾਲ ਪੂਰੀ ਸ਼ਰਧਾ ਅਤੇ ਆਨੰਦ ਨਾਲ ਗਣੇਸ਼ ਚਤੁਰਥੀ ganesh chaturthi ਦੇ ਤਿਓਹਾਰ ਦਾ ਜਸ਼ਨ ਮਨਾ ਰਹੇ ਹਨ। ਰਿਤਿਕ ਨੇ ਸ਼੍ਰੀ ਗਣੇਸ਼ਾ ਜੀ ਦੀ ਆਰਤੀ ਗਾਉਂਦੇ ਹੋਏ ਆਪਣੇ ਪਰਿਵਾਰ ਨਾਲ ਬੱਪਾ ਸਵਾਗਤ ਕੀਤਾ ਅਤੇ ਮੂਰਤੀ ਸਥਾਪਨਾ ਕੀਤੀ। ਰਿਤਿਕ ਨੇ ਜਿੱਥੇ ਪਰਿਵਾਰ ਨਾਲ ਮਿਲ ਕੇ ਆਪਣੀ ਬਲਾਕਬਸਟਰ ਫਿਲਮ 'ਅਗਨੀਪੱਥ' ਦੇ ਗੀਤ 'ਦੇਵਾ ਸ਼੍ਰੀ ਗਣੇਸ਼ਾ' ਨੂੰ ਫਿਰ ਤੋਂ ਰੀਕ੍ਰਿਏਟ ਕਰਦੇ ਹੋਏ ਦਿਖਾਈ ਦਿੱਤੇ। ਨਾਲ ਹੀ ਉਹਨਾਂ ਨੇ ਫੈਨਸ ਲਈ ਆਪਣੇ ਘਰ ਦੀਆਂ ਕੁਝ ਝਲਕੀਆਂ ਵੀ ਪੇਸ਼ ਕੀਤੀਆਂ| ਰਿਤਿਕ ਆਪਣੇ ਬੱਚਿਆਂ, ਮਾਤਾ-ਪਿਤਾ ਅਤੇ ਭੈਣ ਦੇ ਨਾਲ ਗਣੇਸ਼ ਚਤੁਰਥੀ ਦੇ ਤਿਓਹਾਰ ਦਾ ਭਰਪੂਰ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ।

https://www.instagram.com/p/Bnq1v3rnFA3/

ਰਿਤਿਕ hrithik roshan ਇਹ ਵੀ ਦੱਸਿਆ ਕਿ 44 ਸਾਲਾਂ ਤੋਂ ਭਗਵਾਨ ਗਣੇਸ਼ ganesh chaturthi ਦਾ ਸਵਾਗਤ ਕਰਨਾ ਹੁਣ ਉਨ੍ਹਾਂ ਲਈ ਪਾਰਿਵਾਰਕ ਪਰੰਪਰਾ ਬਣ ਚੁੱਕੀ ਹੈ। ਗਣੇਸ਼ ਪੂਜਾ ਦੀ ਇਕ ਝਲਕ ਸਾਂਝੀ ਕਰਦੇ ਹੋਏ ਰਿਤਿਕ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ''ਗਣਪਤੀ ਬੱਪਾ ਮੌਰਿਆ! May Shree Ganesha bless us all. #family #tradition #44years with love from all of us at home. Spread the love.'' ਦੱਸ ਦੇਈਏ ਕਿ ਰਿਤਿਕ ਰੋਸ਼ਨ ਆਪਣੇ ਫੈਨਸ ਨਾਲ ਆਏ ਦਿਨ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਰਹਿੰਦੇ ਹਨ, ਭਾਵੇਂ ਉਹ ਸੈੱਟ ਤੋਂ ਸ਼ੂਟਿੰਗ ਦੇ ਦੌਰਾਨ ਦੀਆਂ ਹੋਣ ਜਾਂ ਫਿਰ ਬੱਚਿਆਂ ਨਾਲ ਬਿਤਾਇਆ ਗਿਆਂ ਸਮਾਂ।

Hrithik Roshan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network