ਫ਼ਿਲਮ ਸੁਪਰ 30 ਦੀ ਸ਼ੂਟਿੰਗ ਹੋਈ ਖ਼ਤਮ, ਰਿਤਿਕ ਨੇ ਟੀਮ ਨੂੰ ਦਿੱਤਾ ਇਹ ਤੋਹਫ਼ਾ

Written by  Gourav Kochhar   |  June 04th 2018 10:20 AM  |  Updated: June 04th 2018 10:20 AM

ਫ਼ਿਲਮ ਸੁਪਰ 30 ਦੀ ਸ਼ੂਟਿੰਗ ਹੋਈ ਖ਼ਤਮ, ਰਿਤਿਕ ਨੇ ਟੀਮ ਨੂੰ ਦਿੱਤਾ ਇਹ ਤੋਹਫ਼ਾ

ਅਭਿਨੇਤਾ ਰਿਤਿਕ ਰੋਸ਼ਨ ਜਲਦ ਹੀ ਫਿਲਮ 'ਸੁਪਰ 30' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਬਿਹਾਰ ਦੇ ਰਹਿਣ ਵਾਲੇ ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਹੈ। ਇਸ ਫਿਲਮ 'ਚ ਆਨੰਦ ਦੀ ਸ਼ੁਰੂਆਤੀ ਜ਼ਿੰਦਗੀ ਅਤੇ ਉਸਦੇ ਸੁਪਰ 30 ਮਿਸ਼ਨ ਬਾਰੇ ਦੱਸਿਆ ਜਾਵੇਗਾ। ਰਿਤਿਕ hrithik roshan ਤੋਂ ਇਲਾਵਾ ਫਿਲਮ 'ਚ 30 ਐਕਟਰਜ਼ ਦੇਖਣ ਨੂੰ ਮਿਲਣਗੇ ਜੋ ਕਿ 'ਸੁਪਰ 30 Super 30 ਦੇ 30 ਵਿਦਿਆਰਥੀਆਂ ਦਾ ਕਿਰਦਾਰ ਨਿਭਾਅ ਰਹੇ ਹਨ। ਇਨ੍ਹਾਂ 'ਚ ਜ਼ਿਆਦਾ ਦੀ ਉਮਰ 20 ਸਾਲ ਜਾਂ ਇਸ ਦੇ ਕਰੀਬ ਦੱਸੀ ਜਾ ਰਹੀ ਹੈ।

hrithik roshan HRX

ਫਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਖਤਮ ਹੋਣ 'ਤੇ ਰਿਤਿਕ hrithik roshan ਨੇ ਇਨ੍ਹਾਂ ਸਭ ਐਕਟਰਜ਼ ਨੂੰ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਸ਼ੂਟ ਖਤਮ ਹੋਣ ਤੋਂ ਬਾਅਦ ਰਿਤਿਕ ਆਪਣੇ ਬ੍ਰਾਂਡ HRX ਦੇ ਗਿਫਟ ਹੈਂਪਰਸ ਪੈਕ ਕਰਵਾ ਕੇ ਸੈੱਟ 'ਤੇ ਪਹੁੰਚ ਗਏ ਅਤੇ ਫਿਰ ਉੱਥੇ ਸਭ 'ਚ ਇਹ ਗਿਫਟ ਵੰਡੇ। ਖਬਰ ਹੈ ਕਿ ਰਿਤਿਕ ਨੇ ਖੁਦ ਸਭ ਨੂੰ ਇਹ ਗਿਫਟ ਹੈਂਪਰਸ ਦਿੱਤੇ ਜਿਸ ਤੋਂ ਬਾਅਦ ਸਭ ਲੜਕੇ ਕਾਫੀ ਖੁਸ਼ ਨਜ਼ਰ ਆਏ।

https://www.instagram.com/p/Bjjjt1aDU55/

ਜਾਣਕਾਰੀ ਮੁਤਾਬਕ ਇਨ੍ਹਾਂ ਗਿਫਟ ਹੈਪਰਸ 'ਚ ਰਿਤਿਕ ਨੇ ਟੀ-ਸ਼ਰਟ, ਬੂਟ ਅਤੇ ਟਰੈਕ ਪੈਂਟ ਵਰਗੀਆਂ ਚੀਜਾਂ ਪੈਕ ਕਰਵਾਈਆਂ ਸਨ। ਗੱਲ ਕਰੀਏ ਜੇਕਰ 'ਸੁਪਰ 30' ਦੀ ਤਾਂ ਇਸ ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਕਰ ਰਹੇ ਹਨ। ਫਿਲਮ 'ਚ ਰਿਤਿਕ hrithik roshan ਤੋਂ ਇਲਾਵਾ ਪੰਕਜ ਤ੍ਰਿਪਾਠੀ ਅਤੇ ਮ੍ਰਣਾਲ ਠਾਕੁਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ।

hrithik roshan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network