ਛੱਠ ਪੂਜਾ 'ਤੇ ਰਿਤਿਕ ਰੋਸ਼ਨ ਨੇ ਵੀਡਿਓ ਕੀਤਾ ਸ਼ੇਅਰ, ਦੇਖੋ ਕੀ ਖਾਸ ਹੈ ਇਸ ਵੀਡਿਓ 'ਚ 

Written by  Rupinder Kaler   |  November 14th 2018 08:00 AM  |  Updated: November 14th 2018 08:00 AM

ਛੱਠ ਪੂਜਾ 'ਤੇ ਰਿਤਿਕ ਰੋਸ਼ਨ ਨੇ ਵੀਡਿਓ ਕੀਤਾ ਸ਼ੇਅਰ, ਦੇਖੋ ਕੀ ਖਾਸ ਹੈ ਇਸ ਵੀਡਿਓ 'ਚ 

ਬਿਹਾਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਛੱਠ ਪੂਜਾ ਕੀਤੀ ਗਈ ਹੈ ਇਸ ਮੌਕੇ 'ਤੇ ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ । ਇਸ ਦੇ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਵੀ ਸ਼ੇਅਰ ਕੀਤੀ ਹੈ । ਰਿਤਿਕ ਨੇ ਇਸ ਵੀਡਿਓ ਦੇ ਨਾਲ ਹੀ ਲਿਖਿਆ ਹੈ ਕਿ ਉਹ ਹਰ ਸਾਲ ਮੁਬੰਈ ਦੇ ਜੁਹੂ ਬੀਚ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹਨ, ਜਿਹੜੇ ਕਿ ਛੱਠ ਪੂਜਾ ਕਰਨ ਲਈ ਪਹੁੰਚਦੇ ਹਨ ।

ਹੋਰ ਵੇਖੋ :ਨਿੱਕੇ-ਨਿੱਕੇ ਫੈਨਸ ਨਾਲ ਹਨੀ ਸਿੰਘ ਦੀ ਮਸਤੀ ,ਰੋਡ ‘ਤੇ ਖੜੇ ਹੋ ਕੇ ਖਿਚਵਾਈਆਂ ਤਸਵੀਰਾਂ

Hrithik Roshan Hrithik Roshan

ਉਹਨਾਂ ਨੇ ਲਿਖਿਆ ਹੈ ਕਿ ਪਹਿਲਾ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਆਖਿਰ ਇੱਥੇ ਲੋਕਾਂ ਦੀ ਭੀੜ ਕਿਉਂ ਜਮਾਂ ਹੁੰਦੀ ਹੈ । ਪਰ ਜਦੋਂ ਤੋਂ ਉਹਨਾਂ ਨੇ ਫਿਲਮ 'ਸੁਪਰ 30' ਦੀ ਸ਼ੂਟਿੰਗ ਕੀਤੀ ਹੈ , ਉਦੋਂ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਪੂਜਾ ਦਾ ਕੀ ਮਹੱਤਵ ਹੈ ।ਵੀਡਿਓ ਵਿੱਚ ਉਹ ਆਪਣੇ ਪਿਛੇ ਇਕੱਠੀ ਹੋਈ ਭੀੜ ਨੂੰ ਵੀ ਦਿਖਾ ਰਹੇ ਹਨ ।

ਹੋਰ ਵੇਖੋ :‘ਮੈਰਿਜ ਪੈਲੇਸ’ ‘ਚ ਪਹੁੰਚਣ ਕਿਉਂ ਉਤਾਵਲੇ ਨੇ ਸ਼ੈਰੀ ਮਾਨ ,ਵੇਖੋ ਵੀਡਿਓ

https://twitter.com/iHrithik/status/1062401717923397634

ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਰਿਤਿਕ ਛੇਤੀ ਹੀ 'ਸੁਪਰ 30' ਵਿੱਚ ਨਜ਼ਰ ਆਉਣ ਵਾਲੇ ਹਨ । ਫਿਲਮ ਵਿੱਚ ਉਹਨਾਂ ਦਾ ਕਿਰਦਾਰ ਬਿਹਾਰੀ ਦਾ ਹੈ ।  ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਛੱਠ ਪੂਜਾ ਦਾ ਬਿਹਾਰ ਵਿੱਚ ਖਾਸ ਮਹੱਤਵ ਹੈ ਤੇ ਇਸ ਪੂਜਾ ਨੂੰ ਲੈ ਕੇ ਲੋਕ ਅਕਸਰ ਨਦੀਆਂ ਨਾਲਿਆਂ ਦੇ ਕੰਡੇ 'ਤੇ ਦਿਖਾਈ ਦਿੰਦੇ ਹਨ । ਇਸ ਪੂਜਾ ਦੌਰਾਨ ਸੂਰਜ ਦੇਵਤਾ ਨੂੰ ਅਰਘ ਦਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network