ਰਿਤਿਕ ਰੌਸ਼ਨ ਦੀ ਮਾਂ ਪਿੰਕੀ ਰੌਸ਼ਨ ਨੇ ਲੋਹੜੀ ਦੇ ਫੰਕਸ਼ਨ ‘ਚ ਖੂਬ ਵਜਾਇਆ ਢੋਲ, ਵੀਡੀਓ ਆਇਆ ਸਾਹਮਣੇ

written by Lajwinder kaur | January 13, 2020

ਲੋਹੜੀ ਦੇ ਤਿਉਹਾਰ ਨੂੰ ਹਰ ਪੰਜਾਬੀ ਬਹੁਤ ਹੀ ਗਰਮਜੋਸ਼ੀ ਦੇ ਨਾਲ ਮਨਾਉਂਦਾ ਹੈ। ਜੀ ਹਾਂ ਅਜਿਹਾ ਜ਼ਿੰਦਾ ਦਿਲੀ ਦੇ ਨਾਲ ਲੋਹੜੀ ਦੇ ਤਿਉਹਾਰ ਦੇ ਫੰਕਸ਼ਨ ਨੂੰ ਮਨਾਉਂਦੇ ਹੋਏ ਨਜ਼ਰ ਆਏ ਬਾਲੀਵੁੱਡ ਦੇ ਡੈਸ਼ਿੰਗ ਤੇ ਹੈਂਡਸਮ ਐਕਟਰ ਰਿਤਿਕ ਰੌਸ਼ਨ ਦੀ ਮਾਂ ਪਿੰਕੀ ਰੌਸ਼ਨ। ਜੀ ਹਾਂ ਪਿੰਕੀ ਰੌਸ਼ਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਲੋਹੜੀ ਫੰਕਸ਼ਨ ਦੀਆਂ ਵੀਡੀਓ ਨੂੰ ਸ਼ੇਅਰ ਕੀਤਾ ਹੈ।

View this post on Instagram
 

#lastnight #lohricelebration #new iNDIA society #beautiful people#tooo much fun#thankyou daddy#

A post shared by Pinkie Roshan (@pinkieroshan) on

ਹੋਰ ਵੇਖੋ:ਗ੍ਰੇਟ ਖਲੀ ਨੂੰ ਚੜ੍ਹਿਆ ਹਿੰਦੀ ਗਾਣਿਆਂ ਦਾ ਸਰੂਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਨੇ ਰੈਸਲਿੰਗ ਚੈਂਪੀਅਨ ਦੇ ਇਹ ਵੀਡੀਓਜ਼ ਵੀਡੀਓ ‘ਚ ਪਿੰਕੀ ਰੌਸ਼ਨ ਪੰਜਾਬੀ ਲੋਕ ਸਾਜ਼ ਢੋਲ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਕਿਵੇਂ ਪਿੰਕੀ ਰੌਸ਼ਨ ਮੀਕਾ ਸਿੰਘ ਦੇ ‘ਆਂਖ ਮਾਰੇ’ ਗੀਤ ਦੇ ਨਾਲ ਢੋਲ ਦੀ ਥਾਪ ਨਾਲ ਧੁਨ ਮਿਲਾ ਰਹੇ ਨੇ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਬੇਟੇ ਰਿਤਿਕ ਰੌਸ਼ਨ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ, ‘ਬਹੁਤ ਸਾਰੀਆਂ ਚੀਜ਼ਾਂ ਜਿਉਂਣ ਨੂੰ ਮਜ਼ੇਦਾਰ ਬਣਾ ਦਿੰਦੀਆਂ ਨੇ..ਜ਼ਿੰਦਗੀ..’
 
View this post on Instagram
 

#itsallabout2020?

A post shared by Pinkie Roshan (@pinkieroshan) on

ਜੇ ਗੱਲ ਕਰੀਏ ਪਿੰਕੀ ਰੌਸ਼ਨ ਦੀ ਤਾਂ ਉਹ ਉਮਰ ਦੀ ਇਸ ਦਹਿਲੀਜ਼ ‘ਚ ਵੀ ਜਿੰਮ ਦਾ ਸ਼ੌਕ ਰੱਖਦੇ ਨੇ। ਜਿਸਦੇ ਚੱਲਦੇ ਉਹ ਆਪਣੀ ਫਿੱਟਨੈਸ ਦਾ ਪੂਰਾ ਧਿਆਨ ਰੱਖਦੇ ਨੇ। ਉਹ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਯੋਗਾ ਤੇ ਜਿੰਮ ਕਰਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਰਿਤਿਕ ਰੌਸ਼ਨ ਦੇ ਜਨਮਦਿਨ ਦੇ ਮੌਕੇ ਉੱਤੇ ਉਨ੍ਹਾਂ ਨੇ ਰਿਤਿਕ ਦੀ ਬਰੇਨ ਸਰਜਰੀ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਹ ਅਕਸਰ ਆਪਣੇ ਪਤੀ ਰਾਕੇਸ਼ ਰੌਸ਼ਨ ਅਤੇ ਪੋਤਿਆਂ ਦੇ ਨਾਲ ਆਪਣੇ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ।  

0 Comments
0

You may also like