ਅਦਾਕਾਰ ਰਿਤਿਕ ਰੌਸ਼ਨ ਨੇ ਫ਼ਿਲਮ ‘ਗੁਜ਼ਾਰਿਸ਼’ ਦੇ 10 ਸਾਲ ਪੂਰੇ ਹੋਣ ‘ਤੇ ਸਾਂਝਾ ਕੀਤਾ ਵੀਡੀਓ

written by Shaminder | November 20, 2020

ਅਦਾਕਾਰ ਰਿਤਿਕ ਰੌਸ਼ਨ ਜਿਨ੍ਹਾਂ ਨੇ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀ ਫ਼ਿਲਮ ਗੁਜ਼ਾਰਿਸ਼ ਨੂੰ 10 ਸਾਲ ਪੂਰੇ ਹੋਏ ਹਨ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਫ਼ਿਲਮ ਦੇ ਇੱਕ ਡਾਈਲੌਗ ਨੂੰ ਲੈ ਕੇ ਇੱਕ ਵੀਡੀਓ ਬਣਾਇਆ ਹੈ । ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । guzaarish ਉਨ੍ਹਾਂ ਦੀ ਫਿਲਮ 'ਗੁਜ਼ਾਰਿਸ਼' ਵੀ ਇਕ ਸੁਪਰਹਿੱਟ ਫਿਲਮ ਰਹੀ ਹੈ। ਹਾਲ ਹੀ 'ਚ ਇਸ ਫਿਲਮ ਨੂੰ ਰਿਲੀਜ਼ ਹੋਏ 10 ਸਾਲ ਪੂਰੇ ਹੋਏ ਹਨ। ਹੋਰ ਪੜ੍ਹੋ : ਰਿਤਿਕ ਰੌਸ਼ਨ ਦੀ ਮਾਂ ਪਿੰਕੀ ਰੌਸ਼ਨ ਨੇ ਲੋਹੜੀ ਦੇ ਫੰਕਸ਼ਨ ‘ਚ ਖੂਬ ਵਜਾਇਆ ਢੋਲ, ਵੀਡੀਓ ਆਇਆ ਸਾਹਮਣੇ
aish ਇਸ ਫਿਲਮ ਦੀ ਕਹਾਣੀ ਇਕ ਅਜਿਹੇ ਵਿਅਕਤੀ ਦੇ ਇਰਦ-ਗਿਰਦ ਘੁੰਮਦੀ ਹੈ, ਜਿਸਦੀ ਧੌਣ ਦੇ ਹੇਠਲੇ ਹਿੱਸੇ ਨੂੰ ਲਕਵਾ ਮਾਰ ਗਿਆ ਹੁੰਦਾ ਹੈ। ਹੁਣ ਇੰਸਟਾਗ੍ਰਾਮ 'ਤੇ ਰਿਤਿਕ ਰੋਸ਼ਨ ਨੇ ਫਿਲਮ ਦੇ ਇਕ ਡਾਇਲਾਗ ਨੂੰ ਲੈ ਕੇ ਬਣਾਏ ਇਕ ਵੀਡੀਓ ਨੂੰ ਸ਼ੇਅਰ ਕੀਤਾ ਹੈ। guzaarish ਇਸ 'ਚ ਰਿਤਿਕ ਕਹਿ ਰਹੇ ਹਨ, 'ਜ਼ਿੰਦਗੀ ਬਹੁਤ ਛੋਟੀ ਹੈ ਤੇ ਜੇਕਰ ਤੁਸੀਂ ਦਿਲ ਤੋਂ ਜਿਉਂਦੇ ਹੋ ਤਾਂ ਇਹ ਘੱਟ ਨਹੀਂ ਹੈ। ਜਾਓ ਨਿਯਮ ਤੋੜੋ। ਜਲਦੀ ਨਾਲ ਭੁੱਲ ਜਾਓ। ਦਿਲ ਤੋਂ ਪਿਆਰ ਕਰੋ ਤੇ ਜਿਸ ਚੀਜ਼ ਨੇ ਤੁਹਾਨੂੰ ਕਦੇ ਹਸਾਇਆ ਹੈ, ਉਸਨੂੰ ਲੈ ਕੇ ਕਦੇ ਵੀ ਦੁੱਖ ਨਾ ਕਰੋ।' ਰਿਤਿਕ ਰੋਸ਼ਨ ਨੇ ਆਪਣੀ ਭੂਮਿਕਾ ਈਥਨ ਨੂੰ ਵੀ ਯਾਦ ਕੀਤਾ ਹੈ।

 
View this post on Instagram
 

A post shared by Hrithik Roshan (@hrithikroshan)

ਉਨ੍ਹਾਂ ਨੇ ਲਿਖਿਆ, 'ਜੋ ਖ਼ਾਲੀ ਹੈ, ਉਸਨੂੰ ਭਰ ਦਿਓ, ਜੋ ਭਰਿਆ ਹੈ, ਉਸਨੂੰ ਖ਼ਾਲੀ ਕਰ ਦਿਓ। ਸਾਹ ਲਓ। ਜੋ ਵੀ ਕਰਨਾ ਹੈ, ਚੰਗੀ ਤਰ੍ਹਾਂ ਕਰੋ।'  

0 Comments
0

You may also like