ਅਦਾਕਾਰਾ ਅਵਨੀਤ ਕੌਰ ਨੇ 12ਵੀਂ ਦੀ ਪ੍ਰੀਖਿਆ ਕੀਤੀ ਪਾਸ, ਪੜ੍ਹਾਈ ਦੌਰਾਨ ਹੋ ਗਈ ਸੀ ਬਿਮਾਰ

Written by  Shaminder   |  July 17th 2020 05:30 PM  |  Updated: July 17th 2020 05:30 PM

ਅਦਾਕਾਰਾ ਅਵਨੀਤ ਕੌਰ ਨੇ 12ਵੀਂ ਦੀ ਪ੍ਰੀਖਿਆ ਕੀਤੀ ਪਾਸ, ਪੜ੍ਹਾਈ ਦੌਰਾਨ ਹੋ ਗਈ ਸੀ ਬਿਮਾਰ

ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਵਨੀਤ ਕੌਰ ਨੇ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ । ਉਸ ਨੇ 74 ਫੀਸਦੀ ਅੰਕ ਹਾਸਲ ਕੀਤੇ ਹਨ ਅਵਨੀਤ ਨੂੰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫੈਂਸ ਵਧਾਈਆਂ ਦੇ ਰਹੇ ਹਨ । ਅਵਨੀਤ ਕੌਰ ਪੜ੍ਹਾਈ ਦੇ ਨਾਲ –ਨਾਲ ਸ਼ੂਟਿੰਗ ‘ਚ ਵੀ ਰੁੱਝੀ ਰਹਿੰਦੀ ਹੈ ਅਜਿਹੇ ‘ਚ ਉਸ ਕੋਲ ਪੜ੍ਹਾਈ ਲਈ ਬਹੁਤ ਹੀ ਘੱਟ ਸਮਾਂ ਹੁੰਦਾ ਸੀ, ਉਸ ਨੇ ਇਸ ਲਈ ਸਕੂਲ ਮੈਨੇਜਮੈਂਟ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ । ਪੜ੍ਹਾਈ ਦੇ ਦੌਰਾਨ ਉਸ ਨੂੰ ਡੇਂਗੂ ਵੀ ਹੋ ਗਿਆ ਸੀ, ਪਰ ਅਦਾਕਾਰਾ ਨੇ ਇਸ ਦੇ ਬਾਵਜੂਦ ਪ੍ਰੀਖਿਆ ਦਿੱਤੀ ।

https://www.instagram.com/p/CCqhzWKp8AX/

ਦੱਸ ਦਈਏ ਕਿ ਅਵਨੀਤ ਕੌਰ  ਨੇ ਡਾਂਸ ਸ਼ੋਅ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਹ ਟੀਵੀ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੀ ਹੈ ।ਹਾਲ ਹੀ ‘ਚ ਉਹ ਰਾਣੀ ਮੁਖਰਜੀ ਦੀ ਫ਼ਿਲਮ ‘ਮਰਦਾਨੀ-੨’ ਵਿੱਚ ਵੀ ਦਿਖਾਈ ਦਿੱਤੀ ਸੀ ।

https://www.instagram.com/p/CCqBc5fpHiL/

ਬਹੁਮੁਖੀ ਹੁਨਰ ਦੀ ਮਾਲਕ ਅਵਨੀਤ ਜਿੱਥੇ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓਜ਼ ਕਰਕੇ ਜਾਣੀ ਜਾਂਦੀ ਹੈ ਉੱਥੇ ਹੀ ਉਹ ਕੋਰੀਓਗ੍ਰਾਫਰ ਵੀ ਰਹਿ ਚੁੱਕੀ ਹੈ ।ਉਹ ਆਮਿਰ ਖ਼ਾਨ ਦੀ ਫ਼ਿਲਮ ‘ਤਾਰੇ ਜ਼ਮੀਨ ਪਰ’ ਤੋਂ ਪ੍ਰਸਿੱਧ ਹੋਏ ਬਾਲ ਕਲਾਕਾਰ ਦਰਸ਼ੀਲ ਸਫਾਰੀ ਦੀ ਕੋਰੀਓਗ੍ਰਾਫਰ ਪਾਟਨਰ ਵੀ ਬਣੀ ਸੀ ।

https://www.instagram.com/p/CClXiRzJK1K/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network