
Babbu Maan News: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਬੱਬੂ ਮਾਨ ਦਾ ਰੋਹਤਕ ਵਿਖੇ ਲਾਈਵ ਕੰਸਰਟ ਹੋਇਆ। ਇਸ ਦੌਰਾਨ ਇਥੇ ਜ਼ਬਰਦਸਤ ਹੰਗਾਮਾ ਹੋ ਗਿਆ, ਆਖ਼ਿਰ ਪੁਲਿਸ ਨੂੰ ਆ ਕੇ ਭੀੜ ਨੂੰ ਕਾਬੂ ਕਰਨਾ ਪਿਆ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਬੱਬੂ ਮਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲਾਈਵ ਕੰਸਰਟ ਬਾਰੇ ਫੈਨਜ਼ ਨੂੰ ਸੂਚਨਾ ਦਿੱਤੀ ਸੀ। ਬੀਤੇ ਦਿਨੀਂ ਰੋਹਤਕ ਵਿੱਚ ਬੱਬੂ ਮਾਨ ਦੇ ਲਾਈਵ ਸ਼ੋਅ ਵਿੱਚ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਮਾਨ ਦੇ ਬਾਊਂਸਰ ਵੀ ਬੇਵੱਸ ਹੋ ਗਏ।
ਆਖ਼ਿਰਕਾਰ ਪੁਲਿਸ ਨੂੰ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੰਭਾਲਣੀ ਪਈ ਪਰ ਉਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਚੁੱਕੀ ਸੀ। ਭੀੜ ਅਤੇ ਹਫੜਾ-ਦਫੜੀ ਦਰਮਿਆਨ ਬੱਬੂ ਮਾਨ ਨੂੰ ਸ਼ੋਅ ਅੱਧ ਵਿਚਾਲੇ ਛੱਡਣਾ ਪਿਆ। ਗੁੱਸੇ ਵਿਚ ਆਏ ਲੋਕਾਂ ਨੇ ਟੈਂਟ ਤੇ ਕੁਰਸੀਆਂ ਤੋੜ ਦਿੱਤੀਆਂ।

ਦੱਸ ਦਈਏ ਕਿ ਬੱਬੂ ਮਾਨ ਸ਼ਨੀਵਾਰ ਰਾਤ ਨੇੜਲੇ ਪਿੰਡ ਨਕਸਾਹਪੁਰਾ ਵਿਚ ਇੱਕ ਨਿੱਜੀ ਸਕੂਲ ਦੇ ਸਥਾਪਨਾ ਦਿਵਸ ਸਮਾਗਮ 'ਚ ਪਰਫਾਰਮ ਕਰਨ ਲਈ ਪਹੁੰਚੇ ਸਨ। ਦਰਸ਼ਕਾਂ ਦੀ ਭੀੜ ਨੂੰ ਦੇਖਦਿਆਂ ਨਿੱਜੀ ਬਾਊਂਸਰਾਂ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰਾਂ ਵੱਲੋਂ ਪੁਲਿਸ ਫੋਰਸ ਦੀ ਮਦਦ ਵੀ ਲਈ ਗਈ।
ਦਰਅਸਲ ਇਸ ਸ਼ੋਅ ਦੌਰਾਨ ਬੱਬੂ ਮਾਨ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸਕੇ, ਜਿਸ ਕਾਰਨ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੱਡੀ ਗਿਣਤੀ 'ਚ ਦਰਸ਼ਕ ਸਟੇਜ਼ ਉੱਤੇ ਪਹੁੰਚ ਗਏ।

ਹੋਰ ਪੜ੍ਹੋ: ਵਰੁਣ ਧਵਨ ਦੀ ਤਸਵੀਰ 'ਤੇ ਜਾਹਨਵੀ ਕਪੂਰ ਨੇ ਦਿੱਤਾ ਅਜਿਹਾ ਕੈਪਸ਼ਨ, ਪੜ੍ਹ ਕੇ ਫੈਨਜ਼ ਹੋਏ ਹੱਸਣ ਲਈ ਮਜਬੂਰ
ਲੋਕਾਂ ਨੇ ਕੁਰਸੀਆਂ ਦੇ ਕਵਰ ਲਾਹ ਕੇ ਬੱਬੂ ਮਾਨ ’ਤੇ ਸੁੱਟ ਦਿੱਤੇ। ਸਟੇਜ ਦੇ ਨੇੜੇ ਖੜ੍ਹੇ ਦਰਸ਼ਕਾਂ ਅਤੇ ਸੁਰੱਖਿਆ ਗਾਰਡਾਂ ਵਿਚਾਲੇ ਝੜਪ ਹੋ ਗਈ। ਇੱਕ ਸੁਰੱਖਿਆ ਮੁਲਾਜ਼ਮ ਦੇ ਸਿਰ ਵਿਚ ਸੱਟ ਲੱਗ ਗਈ। ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਜਦੋਂ ਥਾਣਾ ਬਹੁ ਅਕਬਰਪੁਰ ਦੇ ਇੰਚਾਰਜ ਜਤਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਕੋਲ ਇਸ ਘਟਨਾ ਸਬੰਧੀ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ।