ਜੱਫੀ ਪਾਉਣ ਨਾਲ ਘੱਟ ਹੁੰਦਾ ਹੈ ਤਣਾਅ, ਸਿਹਤ 'ਤੇ ਹੁੰਦਾ ਹੈ ਚੰਗਾ ਅਸਰ

written by Pushp Raj | May 26, 2022

ਅਕਸਰ ਅਸੀਂ ਜਦੋਂ ਵੀ ਕਿਸੇ ਮੁਸ਼ਕਲ, ਦੁੱਖ ਜਾਂ ਤਣਾਅ 'ਚ ਹੁੰਦੇ ਹਾਂ ਤਾਂ ਆਪਣੇ ਕਿਸੇ ਕਰੀਬੀ, ਦੋਸਤ ਤੇ ਮਾਤਾ-ਪਿਤਾ ਕਿਸੇ ਨੂੰ ਜੱਫੀ ਪਾ ਲੈਂਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਜੱਫੀ ਪਾਉਣਾ ਇੱਕ ਅਜਿਹੀ ਪ੍ਰਕੀਰਿਆ ਹੈ, ਜੋ ਸਾਡੀ ਸਿਹਤ ਅਤੇ ਮਾਨਸਿਕ ਸਥਿਤੀ 'ਤੇ ਚੰਗਾ ਪ੍ਰਭਾਵ ਪਾਉਂਦੀ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਵਿੱਚ ਦੱਸਣ ਜਾ ਰਹੇ ਹਾਂ ਕਿ ਜਾਦੂ ਦੀ ਝੱਪੀ, ਗਲੇ ਲੱਗਣਾ ਜਾਂ ਜੱਫੀ ਪਾਉਣਾ ਕਿਉਂ ਜ਼ਰੂਰੀ ਹੈ ਤੇ ਇਸ ਦਾ ਸਾਡੀ ਸਿਹਤ 'ਤੇ ਕੀ ਅਸਰ ਪੈਂਦਾ ਹੈ।


ਜਾਣੋ ਕੀ ਹੈ ਤਣਾਅ ਤੇ ਇਹ ਕਿਉਂ ਹੁੰਦਾ ਹੈ ?
ਤਣਾਅ ਇੱਕ ਮਾਨਸਿਕ ਅਤੇ ਸਰੀਰਕ ਪ੍ਰਤੀਕਿਰਿਆ ਹੈ, ਜੋ ਸਾਨੂੰ ਉਗ੍ਰ ਬਣਾਉਂਦੀ ਹੈ ਅਤੇ ਸਾਡੇ ਦਿਮਾਗੀ ਸੰਤੁਲਨ ਨੂੰ ਬਿਗਾੜਦੀ ਹੈ। ਤਣਾਅ, ਇੱਕ ਇਹੋ ਜਿਹੀ ਸਥਿਤੀ ਹੈ ਜੋ ਕਿ ਜੀਵਨ ਉੱਤੇ ਕਿਸੇ ਘਨਾ ਤੋਂ ਦਬਾਅ ਬਣਾ ਕੇ ਸਾਡੇ ਸਰੀਰ ਉੱਤੇ ਉਸ ਦੀ ਇੱਕ ਪ੍ਰਤੀਕਰਿਆ ਦਿਖਾਉਂਦੀ ਹੈ। ਤਣਾਅ ਤੋਂ ਨਿਪਟਣ ਲਈ ਸਾਡੇ ਕੋਲ ਇੱਕ ਤੰਤ੍ਰ ਹੈ, ਜੋ ਕਿ ਇਹ ਸਰੀਰ ਨੂੰ ਹਾਰਮੋਨ ਨਾਲ ਭਰ ਦਿੰਦਾ ਹੈ ਜਿਹੜਾ ਕਠਿਨ ਪਰਿਸਥਿਤੀਆਂ ਦਾ ਪ੍ਰਬੰਧਨ ਕਰਨ ਦੇ ਲਈ ਸਰੀਰ ਨੂੰ ਤਿਆਰ ਕਰਦਾ ਹੈ। ਇਸ ਤੰਤ੍ਰ ਨੂੰ “ਲੜਾਈ-ਜਾਂ-ਤਣਾਅ” ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਜੱਫੀ ਪਾਉਣ ਨਾਲ ਕਿਵੇਂ ਘੱਟ ਹੁੰਦਾ ਹੈ ਤਣਾਅ

1. ਜੇਕਰ ਔਖੇ ਸਮੇਂ ਵਿੱਚ ਕੋਈ ਕਰੀਬੀ ਤੁਹਾਨੂੰ ਜੱਫੀ ਪਾ ਲਵੇ ਤਾਂ ਤੁਸੀਂ ਤਣਾਅ ਘੱਟ ਮਹਿਸੂਸ ਕਰਦੇ ਹੋ। ਮਾਨਸਿਕ ਰੋਗਾਂ ਦੇ ਮਾਹਰਾਂ ਮੁਤਾਬਕ ਔਰਤਾਂ ਦੇ ਸੰਦਰਭ ਵਿੱਚ ਅਜਿਹਾ ਜ਼ਿਆਦਾ ਹੁੰਦਾ ਹੈ। 76 ਲੋਕਾਂ 'ਤੇ ਕੀਤੀ ਗਈ ਖੋਜ 'ਚ ਇਹ ਗੱਲ ਸਾਹਮਣੇ ਆਈ ਕਿ ਜਦੋਂ ਕੋਈ ਜੱਫੀ ਪਾਉਂਦਾ ਹੈ ਤਾਂ ਪਰੇਸ਼ਾਨ ਵਿਅਕਤੀ 'ਚ ਕੋਰਟੀਸੋਲ ਨਾਂ ਦੇ ਤਣਾਅ ਵਾਲੇ ਹਾਰਮੋਨ ਦਾ ਉਤਪਾਦਨ ਘੱਟ ਹੁੰਦਾ ਹੈ। ਇਸ ਨਾਲ ਤਣਾਅ ਘੱਟ ਮਹਿਸੂਸ ਹੁੰਦਾ ਹੈ।

2.  ਖੋਜਕਰਤਾਵਾਂ ਦੇ ਮੁਤਾਬਕ, ਤਣਾਅ ਨਾਲ ਬਨਣ ਵਾਲਾ ਕੋਰਟੀਸੋਲ ਹਾਰਮੋਨ ਯਾਦਦਾਸ਼ਤ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ, ਜੋ ਤਣਾਅਪੂਰਨ ਕੰਮ ਨੂੰ ਹੋਰ ਵੀ ਮੁਸ਼ਕਲ ਬਣਾ ਸਕਦਾ ਹੈ। ਜਦੋਂ ਕੋਈ ਵਿਅਕਤੀ ਪਿਆਰ ਨਾਲ ਜੱਫੀ ਪਾਉਂਦਾ ਹੈ, ਤਾਂ ਆਕਸੀਟੋਸਿਨ ਨਾਮਕ ਹਾਰਮੋਨ ਪੈਦਾ ਹੁੰਦਾ ਹੈ। ਇਹ ਕੋਰਟੀਸੋਲ ਦੇ ਪ੍ਰਭਾਵ ਨੂੰ ਘਟਾਉਂਦਾ ਹੈ।

image From google

3.  ਇੱਕ ਵਿਅਕਤੀ ਕਿਸੇ ਨਕਾਰਾਤਮਕ ਘਟਨਾ ਤੋਂ ਬਾਅਦ ਕਿਸੇ ਨੂੰ ਜੱਫੀ ਪਾ ਕੇ ਬਿਹਤਰ ਮਹਿਸੂਸ ਕਰਦਾ ਹੈ। ਮਾਨਸਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਜੱਫੀ ਪਾਉਣ ਤੋਂ ਪਹਿਲਾਂ ਇਹ ਸਮਝ ਲਓ ਕਿ ਸਾਹਮਣੇ ਵਾਲੇ ਨੂੰ ਇਸ ਦੀ ਜ਼ਰੂਰਤ ਹੈ ਜਾਂ ਨਹੀਂ, ਕਿਉਂਕਿ ਸਾਹਮਣੇ ਵਾਲੇ ਵਿਅਕਤੀ ਦੇ ਦਿਮਾਗ ਦੀ ਸਥਿਤੀ ਹੀ ਜੱਫੀ ਪਾਉਣ 'ਤੇ ਇਸ ਦਾ ਪ੍ਰਭਾਵ ਦੱਸ ਸਕੇਗੀ।

4.  ਜੇਕਰ ਛੋਟੇ ਬੱਚੇ ਜਾਂ ਕੋਈ ਬਜ਼ੁਰਗ ਬਿਮਾਰ ਜਾਂ ਕਿਸੇ ਹੋਰ ਤਰ੍ਹਾਂ ਪਰੇਸ਼ਾਨ ਜਾਂ ਤਣਾਅ ਵਿੱਚ ਹੈ ਜੱਫੀ ਪਾਉਣ ਨਾਲ ਉਹ ਸਹਿਜ ਤੇ ਸੁਰੱਖਿਅਤ ਮਹਿਸੂਸ ਕਰਦਾ ਹੈ। ਇਸ ਨਾਲ ਹੌਲੀ-ਹੌਲੀ ਤਣਾਅ ਘੱਟ ਜਾਂਦਾ ਹੈ।

5.  ਜੱਫੀ ਪਾਉਣਾ ਮਾਨਸਿਕ ਸਿਹਤ ਲਈ ਬਹੁਤ ਪ੍ਰਭਾਵਸ਼ਾਲੀ ਹੈ। ਗਲੇ ਲਗਾਉਣਾ ਜਾਂ ਜੱਫੀ ਪਾਉਣ ਨਾਲ ਤਣਾਅ ਜਲਦੀ ਘੱਟ ਹੁੰਦਾ ਹੈ ਅਤੇ ਉਦਾਸੀ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਤੇ ਇਮਿਊਨਿਟੀ ਵਧਦੀ ਹੈ।

ਹੋਰ ਪੜ੍ਹੋ: ਗਰਮੀਆਂ ‘ਚ ਬਹੁਤ ਹੀ ਲਾਹੇਵੰਦ ਹੁੰਦੀ ਹੈ ਲੀਚੀ, ਭਾਰ ਘੱਟ ਕਰਨ ‘ਚ ਵੀ ਹੈ ਫਾਇਦੇਮੰਦ

6. ਜੱਫੀ ਪਾਉਣ ਨਾਲ ਪਰੇਸ਼ਾਨ ਵਿਅਕਤੀ ਸੁਰੱਖਿਤ, ਮਹਿਸੂਸ ਕਰਦਾ ਹੈ, ਇਹ ਇੱਕ ਵਿਅਕਤੀ ਵੱਲੋਂ ਦੂਜੇ ਲਈ ਸੁਪੋਰਟ ਦੀ ਭਾਵਨਾ ਨੂੰ ਦਰਸਾਉਂਦਾ ਹੈ। ਜੱਫੀ ਪਾਉਣ ਨਾਲ ਪਰੇਸ਼ਾਨ ਵਿਅਕਤੀ ਤੇ ਉਸ ਦੇ ਕਰੀਬੀ ਵਿੱਚ ਕਮਿਊਨੀਕੇਸ਼ਨ ਵੱਧਦਾ ਹੈ ਤੇ ਇਹ ਮਾਨਸਿਕ ਤਣਾਅ ਤੇ ਡਰ ਨੂੰ ਵੀ ਦੂਰ ਕਰਦਾ ਹੈ।

You may also like