Advertisment

ਨੌ ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰਨਾ ਚਾਹੁੰਦਾ ਹੈ ਇਹ ਬੱਚਾ, ਮਦਦ ਲਈ ਅੱਗੇ ਆਏ ਕਈ ਫ਼ਿਲਮੀ ਸਿਤਾਰੇ

author-image
By Rupinder Kaler
New Update
ਨੌ ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰਨਾ ਚਾਹੁੰਦਾ ਹੈ ਇਹ ਬੱਚਾ, ਮਦਦ ਲਈ ਅੱਗੇ ਆਏ ਕਈ ਫ਼ਿਲਮੀ ਸਿਤਾਰੇ
Advertisment
ਸੋਸ਼ਲ ਮੀਡੀਆ ’ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਏਨਾਂ ਭਾਵੁਕ ਹੈ ਕਿ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਬੱਚੇ ਦੇ ਹੱਕ ਵਿੱਚ ਖੜ੍ਹ ਗਿਆ ਹੈ । ਦਰਅਸਲ ਨੌ ਸਾਲ ਦਾ ਇਹ ਬੱਚਾ ਇਸ ਲਈ ਖੁਦਕੁਸ਼ੀ ਕਰਨਾ ਚਾਹੁੰਦਾ ਹੈ ਕਿਉਂਕਿ ਹੋਰ ਬੱਚੇ ਉਸ ਦੇ ਬੌਣੇ ਹੋਣ ਦਾ ਮਜ਼ਾਕ ਉਡਾਉਂਦੇ ਹਨ । ਹੁਣ ਇਸ ਬੱਚੇ ਦੇ ਹੱਕ ਵਿੱਚ ਬਹੁਤ ਸਾਰੇ ਲੋਕ ਆ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾ ਫ਼ਿਲਮੀ ਸਿਤਾਰੇ ਸ਼ਾਮਿਲ ਹਨ । https://twitter.com/S11E11B11A/status/1230428038304849920 ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰੇ ਇਸ ਬੱਚੇ ਦੀ ਵੀਡੀਓ ਸ਼ੇਅਰ ਕਰ ਰਹੇ ਹਨ । ਹਾਲੀਵੁੱਡ ਦੇ ਕਈ ਅਦਾਕਾਰਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ‘ਉਹ ਬੱਚੇ ਦੇ ਦੋਸਤ ਹਨ । ਜੈਕਮੈਨ ਨੇ ਕਿਹਾ ਹੈ, ਬੱਚੇ ਤੂੰ ਬਹੁਤ ਜ਼ਿਆਦਾ ਮਜ਼ਬੂਤ ਹੈ, ਓਨਾਂ ਹੀ ਮਜ਼ਬੂਤ ਜਿਨ੍ਹਾਂ ਤੂੰ ਖੁਦ ਨੂੰ ਜਾਣਦਾ ਹੈ । ਭਾਵੇਂ ਕੁਝ ਵੀ ਹੋਵੇ ਤੈਨੂੰ ਮੇਰੇ ਰੂਪ ਵਿੱਚ ਇੱਕ ਦੋਸਤ ਮਿਲਿਆ ਹੈ । ਸਾਰੇ ਲੋਕ ਇੱਕ ਦੂਜੇ ਦਾ ਸਨਮਾਨ ਕਰਨ ’ । https://twitter.com/RealHughJackman/status/1230550736360083456 ਇਸੇ ਤਰ੍ਹਾਂ ਜੈਫਰੀ ਡੀਨ ਮਾਗਰਨ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ, ‘ਮੈਂ ਚਾਹੁੰਦਾ ਹਾਂ ਕਿ ਤੂੰ ਇਹ ਜਾਣ ਲਾ ਕਿ ਮੈਂ ਤੇਰਾ ਤੋਸਤ ਹਾਂ । ਹਾਲਾ ਕਿ ਆਪਾ ਮਿਲੇ ਨਹੀਂ ਪਰ ਆਪਾ ਦੋਸਤ ਬਣ ਸਕਦੇ ਹਾਂ । ਸ਼ਾਇਦ ਤੇਰੀ ਮਾਂ ਮੈਨੂੰ ਮੈਸੇਜ ਕਰ ਸਕਦੀ ਹੈ । ਪੂਰੀ ਦੁਨੀਆ ਵਿੱਚ ਤੇਰੇ ਬਹੁਤ ਸਾਰੇ ਦੋਸਤ ਹਨ ਭਾਵੇਂ ਤੂੰ ਇਹਨਾਂ ਨੂੰ ਨਹੀਂ ਮਿਲਿਆ । ਅਸੀਂ ਸਾਰੇ ਤੇਰੇ ਨਾਲ ਹਾਂ’ । https://twitter.com/JDMorgan/status/1230573339795693571
Advertisment

Stay updated with the latest news headlines.

Follow us:
Advertisment
Advertisment
Latest Stories
Advertisment