‘ਹਮ ਆਪਕੇ ਹੈਂ ਕੌਣ’ ਨੂੰ ਪੂਰੇ ਹੋਏ 26 ਸਾਲ, ਅਦਾਕਾਰਾ ਨੇ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ, ਕਿਸ-ਕਿਸ ਨੇ ਵੇਖੀ ਹੈ 1994 ‘ਚ ਰਿਲੀਜ਼ ਹੋਈ ਇਹ ਫ਼ਿਲਮ

written by Shaminder | August 06, 2020

ਡਾਇਰੈਕਟਰ ਸੂਰਜ ਬੜਜਾਤਿਆ ਦੀ ਬਲਾਕ ਬਸਟਰ ਫ਼ਿਲਮ ‘ਹਮ ਆਪਕੇ ਹੈਂ ਕੌਣ’ ਨੂੰ ਬਾਲੀਵੁੱਡ ਦੀਆਂ ਸਦਾਬਹਾਰ ਫ਼ਿਲਮਾਂ ‘ਚ ਸ਼ਾਮਿਲ ਕੀਤਾ ਗਿਆ ਹੈ । ਅੱਜ ਵੀ ਇਹ ਫ਼ਿਲਮ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ।ਇਹ ਫ਼ਿਲਮ 1994 ‘ਚ ਰਿਲੀਜ਼ ਹੋਈ ਸੀ ਅਤੇ ਇਸ ਫ਼ਿਲਮ ਨੂੰ ਰਿਲੀਜ਼ ਹੋਇਆਂ 26 ਸਾਲ ਪੂਰੇ ਹੋ ਚੁੱਕੇ ਹਨ । ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸਲਮਾਨ ਖ਼ਾਨ, ਮਾਧੁਰੀ ਦੀਕਸ਼ਿਤ ਸਨ ਜਦੋਂਕਿ ਰੇਣੁਕਾ ਸ਼ਹਾਣੇ, ਮੋਹਨੀਸ਼ ਬਹਿਲ, ਅਨੁਪਮ ਖੇਰ ਸਣੇ ਕਈ ਕਲਾਕਾਰ ਵੀ ਇਸ ਫ਼ਿਲਮ ‘ਚ ਨਜ਼ਰ ਆਏ ਸਨ । https://www.instagram.com/p/CDf2iMMHXuG/ ਫ਼ਿਲਮ ਦੀ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੇ ਇੰਸਟਾਗ੍ਰਾਮ ‘ਤੇ ਫ਼ਿਲਮ ਦੇ 26 ਸਾਲ ਪੂਰੇ ਹੋਣ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਦੀ ਉਦੋਂ ਦੀ ਅਤੇ ਹੁਣ ਦੀ ਤਸਵੀਰ ਸਲਮਾਨ ਖ਼ਾਨ ਦੇ ਨਾਲ ਹੈ । https://www.instagram.com/p/CDgelo2BrQG/?utm_source=ig_web_copy_link ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਯਕੀਨ ਨਹੀਂ ਹੁੰਦਾ ਕਿ ‘ਹਮ ਆਪਕੇ ਹੈਂ ਕੌਣ’ ਨੂੰ 26 ਸਾਲ ਹੋ ਗਏ ਉਨ੍ਹਾਂ ਮਜ਼ੇਦਾਰ ਲਮ੍ਹੇ ਯਾਦ ਕਰਦੇ ਹੋਏ, ਲਾਜਵਾਬ ਟੀਮ ਦੀ ਮਿਹਨਤ ਸਦਕਾ ਹਰ ਸੀਨ ਪਰਫੈਕਟ ਰਿਹਾ । ਅੱਜ ਵੀ ਇਸ ਫ਼ਿਲਮ ਨੂੰ ਦਰਸ਼ਕ ਦੇਖਦੇ ਹਨ ਅਤੇ ਇਨਜੁਆਏ ਕਰਦੇ ਹਨ’।

0 Comments
0

You may also like