ਪੀਟੀਸੀ ਪੰਜਾਬੀ ’ਤੇ 10 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਸ਼ੋਅ ‘ਹੁਨਰ ਪੰਜਾਬ ਦਾ’

written by Rupinder Kaler | August 07, 2020

ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ । ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮ ਜਿੱਥੇ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਦੇ ਹਨ ਉੱਥੇ ਪੰਜਾਬ ਦੇ ਟੈਲੇਂਟ ਨੂੰ ਅੱਗੇ ਲਿਆਉਣ ਲਈ ਵੀ ਹਾਮੀ ਭਰਦੇ ਹਨ । ਪੀਟੀਸੀ ਪੰਜਾਬੀ ਤੇ ਦਿਖਾਏ ਜਾਣ ਵਾਲੇ ਟੈਲੇਂਟ ਹੰਟ ਸ਼ੋਅ ਵਾਈਸ ਆਫ਼ ਪੰਜਾਬ, ਮਿਸ ਪੀਟੀਸੀ ਪੰਜਾਬੀ ਤੇ ਮਿਸਟਰ ਪੰਜਾਬ ਨੇ ਦੇਸ਼ ਤੇ ਦੁਨੀਆ ਨੂੰ ਕਈ ਵੱਡੇ ਗਾਇਕ ਤੇ ਅਦਾਕਾਰ, ਅਦਾਕਾਰਾਂ ਦਿੱਤੀਆਂ ਹਨ । ਪੀਟੀਸੀ ਪੰਜਾਬੀ ਹੁਣ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਹੋਰ ਸ਼ੋਅ ‘ਹੁਨਰ ਪੰਜਾਬ ਦਾ’ ਲੈ ਕੇ ਆ ਰਿਹਾ ਹੈ । ਪੀਟੀਸੀ ਪੰਜਾਬੀ ਇਸ ਸ਼ੋਅ ਰਾਹੀਂ ਪੰਜਾਬ ਦੇ ਨੌਜਵਾਨਾਂ ਛਿਪੇ ਵੱਖ-ਵੱਖ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਵੇਗਾ, ਇੱਥੇ ਹੀ ਬਸ ਨਹੀਂ ਜੋ ਵੀ ਇਸ ਸ਼ੋਅ ਵਿੱਚ ਜੇਤੂ ਰਹੇਗਾ ਉਸ ਨੂੰ 10 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਪੀਟੀਸੀ ਪੰਜਾਬੀ ਦਾ ਇਹ ਸ਼ੋਅ ‘ਹੁਨਰ ਪੰਜਾਬ ਦਾ’ 10 ਅਗਸਤ, ਦਿਨ ਸੋਮਵਾਰ, ਰਾਤ 8.30 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਹ ਸ਼ੋਅ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਤੱਕ ਦਿਖਾਇਆ ਜਾਵੇਗਾ। ਜੇਕਰ ਤੁਸੀਂ ਵੀ ਹੈਰਤ-ਅੰਗੇਜ਼ ਸਟੰਟ, ਕਲਾਬਾਜ਼ੀਆਂ ਤੇ ਵੱਖਰੇ ਕਿਸਮ ਦਾ ਟੈਲੇਂਟ ਦੇਖਣ ਦੇ ਸ਼ੁਕੀਨ ਹੋ ਤਾਂ ਦੇਖਣਾ ਨਾਲ ਭੁੱਲਣਾ ‘ਹੁਨਰ ਪੰਜਾਬ ਦਾ’ ਸਿਰਫ਼ ਪੀਸੀਸੀ ਪੰਜਾਬੀ ’ਤੇ ।

0 Comments
0

You may also like