ਪਤੀ ਦੀ ਪਤਨੀ ਨੇ ਬੈਟ ਨਾਲ ਕੀਤੀ ਕੁੱਟਾਈ, ਦੇਖੋ ਵਾਇਰਲ ਵੀਡੀਓ

written by Lajwinder kaur | May 26, 2022

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਇੱਕ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਇਕ ਪਤਨੀ ਆਪਣੇ ਪਤੀ ਨੂੰ ਬੇਹਿਰਮੀ ਦੇ ਨਾਲ ਕੁੱਟਮਾਰ ਕਰਦੇ ਹੋਏ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ  ਪੜ੍ਹੋ : ਖੁੱਲੀ ਲਾੜੇ ਦੀ ਪੋਲ, ਸੱਤ ਫੇਰੇ ਲੈਣ ਤੋਂ ਪਹਿਲਾਂ ਡਿੱਗੀ ਵਿੱਗ, ਗੰਜਾ ਪਤੀ ਦੇਖ ਕੇ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ, ਜਾਣੋ ਮਾਮਲਾ

inside imge of viral beatan video

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਘਰੇਲੂ ਹਿੰਸਾ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਕੂਲ ਦੇ ਪ੍ਰਿੰਸੀਪਲ ਨੇ ਆਪਣੀ ਪਤਨੀ ਦੇ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਤੋਂ ਬਚਾਅ ਲਈ ਅਦਾਲਤ ਦਾ ਰੁਖ ਕੀਤਾ ਹੈ। ਪੁਲਸ ਸ਼ਿਕਾਇਤ 'ਚ ਪ੍ਰੇਸ਼ਾਨ ਪ੍ਰਿੰਸੀਪਲ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨੇ ਉਸ ਨੂੰ ਡੰਡੇ ਅਤੇ ਕ੍ਰਿਕਟ ਵਾਲੇ ਬੈਟ ਨਾਲ ਕੁੱਟਿਆ। ਪ੍ਰੇਸ਼ਾਨ ਪ੍ਰਿੰਸੀਪਲ ਨੇ ਸਬੂਤ ਇਕੱਠੇ ਕਰਨ ਲਈ ਘਰ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਇੱਕ ਔਰਤ ਪ੍ਰਿੰਸੀਪਲ ਨੂੰ ਕ੍ਰਿਕਟ ਬੈਟ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਇਹ ਔਰਤ ਇਸ ਪ੍ਰਿੰਸੀਪਲ ਦੀ ਪਤਨੀ ਹੈ।

inside imge of viral video from alwar

ਵਾਇਰਲ ਹੋ ਰਹੇ ਇਸ ਵੀਡੀਓ 'ਚ ਦੇਖ ਸਕਦੇ ਹੋ ਪਤਨੀ ਆਪਣੇ ਪਤੀ ਨੂੰ ਕ੍ਰਿਕੇਟ ਵਾਲੇ ਬੈਟ ਦੇ ਨਾਲ ਜੰਮ ਕੇ ਕੁੱਟ ਰਹੀ ਹੈ। ਵੀਡੀਓ ਚ ਦੋਵਾਂ ਦਾ ਪੁੱਤਰ ਵੀ ਨਜ਼ਰ ਆ ਰਿਹਾ ਹੈ ਜੋ ਕਿ ਡਰਿਆ ਹੋਇਆ ਨਜ਼ਰ ਆ ਰਿਹ ਹੈ। ਵੀਡੀਓ 'ਚ ਅੱਗੇ ਦੇਖੋਗੇ ਜਦੋਂ ਪਤੀ ਘਰ ਦੇ ਅੰਦਰ ਆਉਂਦਾ ਹੈ ਤੇ ਉਸ ਦੀ ਪਤਨੀ ਫਿਰ ਉਸ ਉੱਤੇ ਬੈਟ ਦੇ ਨਾਲ ਹਮਲਾ ਕਰ ਦਿੰਦੀ ਹੈ। ਜਿਸ ਕਰਕੇ ਪ੍ਰਿੰਸੀਪਲ ਆਪਣੇ ਆਪ ਨੂੰ ਸਿਰਹਾਣੇ ਦੀ ਮਦਦ ਨਾਲ ਬਚਣ ਦੀ ਕੋਸ਼ਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

viral video patni kutdi patni

ਪ੍ਰਿੰਸੀਪਲ ਨੇ ਹੁਣ ਸੁਰੱਖਿਆ ਲਈ ਅਦਾਲਤ ਵਿੱਚ ਪਹੁੰਚ ਕੀਤੀ ਹੈ ਅਤੇ ਸਬੂਤ ਵਜੋਂ ਘਟਨਾ ਦੀ ਫੁਟੇਜ ਪੇਸ਼ ਕੀਤੀ ਹੈ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ। ਪ੍ਰਿੰਸੀਪਲ ਅਜੀਤ ਸਿੰਘ ਯਾਦਵ ਨੇ ਹਰਿਆਣਾ ਦੇ ਸੋਨੀਪਤ ਦੀ ਰਹਿਣ ਵਾਲੀ ਸੁਮਨ ਨਾਲ 7 ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ।

ਵਿਆਹ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਦੀ ਜ਼ਿੰਦਗੀ 'ਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਕੁਝ ਸਮੇਂ ਬਾਅਦ ਦੋਵਾਂ 'ਚ ਲੜਾਈ ਸ਼ੁਰੂ ਹੋ ਗਈ। ਲਗਾਤਾਰ ਲੜਾਈ ਹੋਣ ਕਾਰਨ ਅਜੀਤ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਸ ਨੂੰ ਠੀਕ ਕਰਨ ਲਈ ਡਾਕਟਰੀ ਮਦਦ ਮੰਗੀ ਹੈ।

ਹੋਰ  ਪੜ੍ਹੋ : ਰੈਪਰ ਬਾਦਸ਼ਾਹ ਗਏ ਆਟੋ ‘ਚ, ਲੈ ਆਏ ਨਵੀਂ ‘ਲੈਂਬਰਗਿਨੀ’ ਕਾਰ, ਕੁਝ ਹਫਤੇ ਪਹਿਲਾ ਹੀ ਖਰੀਦੀ ਸੀ ਕਰੋੜਾਂ ਦੀ ਲਗਜ਼ਰੀ ਕਾਰ

You may also like