ਪਲਕ ਤਿਵਾਰੀ ਦੀ ਇੱਕ ਗ਼ਲਤੀ ਤੋਂ ਨਾਰਾਜ਼ ਹੋਏ ਇਬ੍ਰਾਹਿਮ ਅਲੀ ਖ਼ਾਨ, ਦੋਹਾਂ 'ਚ ਆਇਆਂ ਦੂਰੀਆਂ

written by Pushp Raj | January 29, 2022

ਸੈਫ ਅਲੀ ਖਾਨ ਦੇ ਬੇਟੇ ਇਬ੍ਰਾਹਿਮ ਅਲੀ ਖ਼ਾਨ ਅਤੇ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਇਸ ਦਾ ਮੁਖ ਕਾਰਨ ਹੈ ਕਿ ਪਿਛਲੇ ਦਿਨੀਂ ਦੋਹਾਂ ਨੂੰ ਇਕੱਠੇ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਪਲਕ ਤਿਵਾਰੀ ਨੇ ਜਿਸ ਤਰ੍ਹਾਂ ਮੀਡੀਆ ਨੂੰ ਦੇਖ ਕੇ ਆਪਣਾ ਚਿਹਰਾ ਛੁਪਾਇਆ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਹੁਣ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਘਟਨਾ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪਲਕ ਤਿਵਾਰੀ ਨੇ ਮੀਡੀਆ ਨੂੰ ਦੇਖ ਕੇ ਆਪਣਾ ਚਿਹਰਾ ਛੁਪਾਇਆ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਪਲਕ ਤਿਵਾਰੀ ਦੀ ਇਸ ਹਰਕਤ ਤੋਂ ਬਾਅਦ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇੰਨਾ ਹੀ ਨਹੀਂ ਦੋਹਾਂ ਦਾ ਵੀਡੀਓ ਵੀ ਕਾਫੀ ਵਾਇਰਲ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫੀ ਮਜ਼ਾਕ ਉਡਾਇਆ ਗਿਆ।

ਪਲਕ ਅਤੇ ਇਬ੍ਰਾਹਿਮ ਅਲੀ ਖ਼ਾਨ ਦੋਹਾਂ ਨੇ ਇਸ ਮਾਮਲੇ 'ਤੇ ਆਪਣਾ ਕੋਈ ਬਿਆਨ ਨਹੀਂ ਦਿੱਤਾ ਹੈ। ਇੰਨਾ ਹੀ ਨਹੀਂ ਸਗੋਂ ਹੁਣ ਦੋਹਾਂ ਨੂੰ ਮੁੜ ਇਕੱਠੇ ਦੇਖਿਆ ਵੀ ਨਹੀਂ ਗਿਆ। ਇਹ ਦਾਅਵਾ ਕੀਤਾ ਗਿਆ ਹੈ ਕਿ ਇਬ੍ਰਾਹਿਮ ਅਲੀ ਖ਼ਾਨ ਨੇ ਹੁਣ ਪਲਕ ਤਿਵਾਰੀ ਤੋਂ ਦੂਰੀ ਬਣਾ ਲਈ ਹੈ।

ਇਬ੍ਰਾਹਿਮ, ਪਲਕ ਕੋਲੋਂ ਮੀਡੀਆ ਸਾਹਮਣੇ ਚਿਹਰਾ ਛੁਪਾਉਣ ਨੂੰ ਲੈ ਕੇ ਬਹੁਤ ਹੀ ਨਾਰਾਜ਼ ਹਨ। ਇਹ ਪਹਿਲੀ ਵਾਰ ਸੀ ਜਦੋਂ ਦੋਹਾਂ ਨੂੰ ਇੱਕਠੇ ਸਪਾਟ ਕੀਤਾ ਗਿਆ, ਪਰ ਮੀਡੀਆ ਨੂੰ ਦੇਖ ਕੇ ਪਲਕ ਤਿਵਾਰੀ ਨੇ ਜਿਸ ਤਰ੍ਹਾਂ ਰਿਐਕਟ ਕੀਤਾ, ਉਹ ਇਬ੍ਰਾਹਿਮ ਨੂੰ ਪਸੰਦ ਨਹੀਂ ਆਇਆ। ਪਲਕ ਦੀ ਇਸ ਹਰਕਤ ਕਾਰਨ ਉਹ ਖ਼ੁਦ ਨੂੰ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ।

 

ਹੋਰ ਪੜ੍ਹੋ : ਕਸ਼ਮੀਰ ਦੀ ਬਰਫੀਲੀ ਵਾਦੀਆਂ 'ਚ ਭਰਾ ਇਬ੍ਰਾਹਿਮ ਨਾਲ ਛੁੱਟਿਆਂ ਮਨਾ ਰਹੀ ਹੈ ਸਾਰਾ ਅਲੀ ਖ਼ਾਨ, ਵੇਖੋ ਖੂਬਸੂਰਤ ਤਸਵੀਰਾਂ

ਕਿਉਂਕਿ ਕਿਸੇ ਜਨਤਕ ਥਾਂ 'ਤੇ ਦੋਹਾਂ ਦੀ ਇਹ ਪਹਿਲੀ ਮੁਲਾਕਾਤ ਸੀ ਅਤੇ ਜਿਸ ਤਰ੍ਹਾਂ ਪਲਕ ਨੇ ਰਿਐਕਸ਼ਨ ਦਿੱਤਾ ਉਹ ਕਾਫੀ ਬਚਕਾਨਾ ਸੀ। ਮੀਡੀਆ ਰਿਪੋਰਟਸ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਦੋਵੇਂ ਇੱਕ ਦੂਜੇ ਤੋਂ ਦੂਰੀ ਬਣਾ ਰਹੇ ਹਨ ਅਤੇ ਦੋਵੇਂ ਇੱਕ ਦੂਜੇ ਦੇ ਸੰਪਰਕ ਵਿੱਚ ਵੀ ਨਹੀਂ ਹਨ। ਹਾਲਾਂਕਿ ਦੋਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਲਕ ਵੀ ਆਪਣੀ ਪ੍ਰਤੀਕਿਰਿਆ ਦੇਖ ਕੇ ਸ਼ਰਮਿੰਦਾ ਹੋ ਗਈ।

ਦੱਸ ਦਈਏ ਕਿ ਪਲਕ ਤਿਵਾਰੀ ਬਾਲੀਵੁੱਡ ਵਿੱਚ ਪਹਿਲਾਂ ਹੀ ਡੈਬਯੂ ਕਰ ਚੁੱਕੀ ਹੈ। ਹਾਲ ਹੀ ਵਿੱਚ ਉਸ ਨੂੰ ਹਾਰਡੀ ਸੰਧੂ ਦੇ ਨਵੇਂ ਗੀਤ ਬਿਜ਼ਲੀ-ਬਿਜ਼ਲੀ ਵਿੱਚ ਵੇਖਿਆ ਗਿਆ ਸੀ। ਸੈਫ ਅਲੀ ਖ਼ਾਨ ਦੇ ਪੁੱਤਰ ਇਬ੍ਰਾਹਿਮ ਨੂੰ ਲੈ ਕੇ ਵੀ ਇਹ ਚਰਚਾ ਹੈ ਕਿ ਉਹ ਜਲਦ ਹੀ ਆਪਣੀ ਭੈਣ ਸਾਰਾ ਵਾਂਗ ਫ਼ਿਲਮੀ ਦੁਨੀਆ ਵਿੱਚ ਕਦਮ ਰੱਖ ਸਕਦੇ ਹਨ।

 

View this post on Instagram

 

A post shared by Viral Bhayani (@viralbhayani)

You may also like