ਇਹ ਤਰੀਕਾ ਅਪਣਾ ਕੇ ਪਛਾਣ ਕਰੋ ਅਸਲੀ ਤੇ ਨਕਲੀ ਕਾਲੀ ਮਿਰਚ ਦੀ

written by Rupinder Kaler | October 30, 2021

ਕਾਲੀ ਮਿਰਚ (black pepper) ਇੱਕ ਅਜਿਹਾ ਮਸਾਲਾ ਹੈ ਜਿਸ ਦੇ ਕਈ ਔਸ਼ਧੀ ਗੁਣ ਹਨ । ਪਰ ਕੁਝ ਲੋਕ ਆਪਣਾ ਮੁਨਾਫਾ ਵਧਾਉਣ ਲਈ ਕਾਲੀ ਮਿਰਚ ਦੀ ਥਾਂ ਤੇ ਲੋਕਾਂ ਨੂੰ ਕੁਝ ਹੋਰ ਹੀ ਵੇਚੀ ਜਾ ਰਹੇ ਹਨ । ਇੱਥੇ ਵੱਡਾ ਸਵਾਲ ਹੈ ਇਹ ਕਿ ਜੋ ਕਾਲੀ ਮਿਰਚ ਤੁਸੀਂ ਆਪਣੀ ਰਸੋਈ ਵਿੱਚ ਵਰਤ ਰਹੇ ਹੋ, ਕੀ ਉਹ ਸ਼ੁੱਧ ਕਾਲੀ ਮਿਰਚ ਹੈ ਜਾਂ ਨਹੀਂ । ਅੱਜਕੱਲ ਸਮਾਂ ਅਜਿਹਾ ਆ ਗਿਆ ਹੈ ਕਿ ਹਰ ਚੀਜ਼ ਵਿੱਚ ਮਿਲਾਵਟ ਆਮ ਹੋ ਗਈ ਹੈ । ਕਾਲੀ ਮਿਰਚ (black pepper) ਦਾ ਕਾਰੋਬਾਰ ਕਰਨ ਵਾਲੇ ਆਪ ਦੱਸਦੇ ਹਨ ਤੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਕਾਲੀ ਮਿਰਚ ਵਿੱਚ ਪਪੀਤੇ ਦੇ ਬੀਜਾਂ ਦੀ ਮਿਲਾਵਟ ਕੀਤੀ ਜਾ ਰਹੀ ਹੈ। ਕੁਝ ਦੁਕਾਨਦਾਰ ਪਪੀਤੇ ਦੇ ਬੀਜਾਂ ਨੂੰ ਬਾਜ਼ਾਰ ਵਿੱਚ ਲਗਭਗ 1000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਵਾਲੀ ਕਾਲੀ ਮਿਰਚ ਵਿੱਚ ਮਿਲਾਉਂਦੇ ਹਨ ।

black-pepper

ਹੋਰ ਪੜ੍ਹੋ :

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਜ ਹੈ ਗੁਰਤਾ ਗੱਦੀ ਦਿਵਸ, ਦਰਸ਼ਨ ਔਲਖ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

black-pepper

ਕਾਲੀ ਮਿਰਚ (black pepper) ਵਿੱਚ ਪਪੀਤੇ ਦੇ ਬੀਜਾਂ ਦੀ ਮਿਲਾਵਟ ਹੁਣ ਇੱਕ ਆਮ ਗੱਲ ਹੋ ਗਈ ਹੈ। ਇੱਕ ਕਿਲੋ ਕਾਲੀ ਮਿਰਚ ਵਿੱਚ ਢਾਈ ਸੌ ਗ੍ਰਾਮ ਪਪੀਤੇ ਦੇ ਬੀਜ ਮਿਲਾਏ ਜਾਂਦੇ ਹਨ। ਚਿੱਟੇ ਤੇਲ ਦੀ ਪਾਲਿਸ਼ਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਗਾਹਕਾਂ ਨੂੰ ਸ਼ੱਕ ਨਾ ਹੋਵੇ । ਇਸ ਦੇ ਕਾਰਨ ਪਪੀਤੇ ਦੇ ਬੀਜ ਕਾਲੀ ਮਿਰਚ (black pepper) ਦੀ ਤਰ੍ਹਾਂ ਚਮਕਣ ਲੱਗਦੇ ਹਨ । ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ ਇੰਡੀਆ (ਐਫਐਸਐਸਏਆਈ) ਨੇ ਟਵਿੱਟਰ 'ਤੇ ਇਹ ਪਤਾ ਲਗਾਉਣ ਲਈ ਕਿ ਤੁਹਾਡੇ ਵੱਲੋਂ ਵਰਤੀ ਜਾਂਦੀ ਕਾਲੀ ਮਿਰਚ ਮਿਲਾਵਟੀ ਹੈ ਜਾਂ ਨਹੀਂ, ਇਸ ਲਈ ਇੱਕ ਸਧਾਰਨ ਟੈਸਟ ਸਾਂਝਾ ਕੀਤਾ ਹੈ।

ਇਸ ਟੈਸਟ ਨੂੰ ਘਰ ਵਿੱਚ ਕਰਕੇ ਤੁਸੀਂ ਕਾਲੀ ਮਿਰਚ (black pepper) ਦੀ ਪਹਿਚਾਣ ਕਰ ਸਕਦੇ ਹੋ । ਥੋੜ੍ਹੀ ਜਿਹੀ ਕਾਲੀ ਮਿਰਚ ਇੱਕ ਮੇਜ਼ ਉੱਤੇ ਰੱਖੋ। ਉਂਗਲੀ ਨਾਲ ਇਨ੍ਹਾਂ ਨੂੰ ਦਬਾਓ। ਬਿਨਾਂ ਮਿਲਾਵਟ ਵਾਲੀ ਕਾਲੀ ਮਿਰਚ ਸਖਤ ਹੁੰਦੀ ਹੈ ਆਸਾਨੀ ਨਾਲ ਨਹੀਂ ਟੁੱਟਦੀ । ਦੂਜੇ ਪਾਸੇ, ਮਿਲਾਵਟੀ ਕਾਲੀ ਮਿਰਚ (black pepper) , ਅਸਾਨੀ ਨਾਲ ਫਿੱਸ ਜਾਂਦੀਆਂ ਹਨ, ਇਹ ਨਾਲ ਪਤਾ ਲਗਦਾ ਹੈ ਕਿ ਆਮ ਕਾਲੀ ਮਿਰਚ ਵਿੱਚ ਹਲਕੀਆਂ ਕਾਲੇ ਰੰਗ ਦੀਆਂ ਬੇਰੀਜ਼ ਮਿਲਾਈਆਂ ਗਈਆਂ ਹੁੰਦੀਆਂ ਹਨ ।

 

You may also like