ਤੁਸੀਂ ਵੀ ਐਡਵੇਂਚਰ ਦਾ ਲੈਣਾ ਚਾਹੁੰਦੇ ਹੋ ਮਜ਼ਾ ਤਾਂ ਗਲਾਸ ਸਕਾਈ ਵਾਕ ਹੈ ਬਿਹਤਰੀਨ ਆਪਸ਼ਨ

written by Shaminder | December 04, 2020

ਕੋਰੋਨਾ ਵਾਇਰਸ ਨੇ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ । ਇਸ ਵਾਇਰਸ ਦੇ ਕਾਰਨ ਸਾਡੀ ਜ਼ਿੰਦਗੀ ਕੁਝ ਸਮੇਂ ਲਈ ਥਮ ਜਿਹੀ ਗਈ ਸੀ । ਪਰ ਹੁਣ ਲਾਕਡਾਊਨ ਤੋਂ ਬਾਅਦ ਜ਼ਿੰਦਗੀ ਨੇ ਮੁੜ ਤੋਂ ਰਫਤਾਰ ਫੜੀ ਹੈ ਤੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਘੁੰਮਣ ਫਿਰਨ ਲਈ ਜਾ ਰਹੇ ਹਨ । ਤੁਸੀਂ ਵੀ ਐਡਵੇਂਚਰ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਰੋਮਾਂਚਕ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਭਾਰਤ ‘ਚ ਹੀ ਸਥਿਤ ਹੈ।

sky walk

ਜੇਕਰ ਤੁਸੀਂ ਐਡਵੈਂਚਰ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਕਿੱਮ ਜਾਣਾ ਪਵੇਗਾ। ਇਹ ਯਾਤਰੀ ਸਥਲ ਸਿਕਿੱਮ ਸੂਬੇ ਦੇ ਪੇਲਿੰਗ 'ਚ ਸਥਿਤ ਹੈ। ਪੇਲਿੰਗ ਸਥਿਤ ਗਲਾਸ ਸਕਾਈ ਵਾਕ ਚੇਨਰੇਜਿਗ ਮੂਰਤੀ ਦੇ ਸਾਹਮਣੇ ਹੈ।

ਹੋਰ ਪੜ੍ਹੋ : ਕਿਸਾਨਾਂ ਦੇ ਦਿੱਲੀ ਰੋਸ ਧਰਨੇ ‘ਚ ਮੋਗਾ ਦੇ ਕਿਸਾਨ ਗੁਰਬਚਨ ਸਿੰਘ ਦਾ ਦਿਹਾਂਤ

sky walk

ਇਹ ਮੂਰਤੀ 137 ਫੀਟ ਉੱਚੀ ਹੈ। ਜਦਕਿ ਇਸ ਮੂਰਤੀ ਦਾ ਉਦਘਾਟਨ 2018 'ਚ ਕੀਤਾ ਗਿਆ ਸੀ। ਸਿਕਿੱਮ ਦਾ ਇਹ ਗਲਾਸ ਸਕਾਈ ਵਾਕ ਦੇਸ਼ ਦਾ ਪਹਿਲਾਂ ਸਕਾਈ ਵਾਕ ਯਾਤਰੀ ਸਥਲ ਹੈ। ਇਸ ਸਥਾਨ ਤੋਂ ਚੇਨਰੇਜਿਗ ਮੂਰਤੀ, ਤੀਸਤਾ ਅਤੇ ਰੰਗੀਤ ਨਦੀਆਂ ਦਾ ਦੀਦਾਰ ਹੋ ਸਕਦਾ ਹੈ।

sky-walk
ਗਲਾਸ ਸਕਾਈ ਵਾਕ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਹੈ। ਯਾਤਰੀ ਇਸ ਸਮੇਂ ਦੌਰਾਨ ਗਲਾਸ ਸਕਾਈ ਵਾਕ ਕਰ ਸਕਦੇ ਹਨ। ਜਦਕਿ ਪ੍ਰਤੀ ਵਿਅਕਤੀ ਟਿਕਟ ਫ਼ੀਸ ਸਿਰਫ਼ 50 ਰੁਪਏ ਹੈ। ਇਹ ਸਥਾਨ ਪੇਲਿੰਗ ਤੋਂ ਸਿਰਫ਼ ਢਾਈ ਕਿਲੋਮੀਟਰ ਦੂਰ ਹੈ। ਜੇਕਰ ਕਿਸੇ ਵਿਅਕਤੀ ਨੂੰ  ਚੱਕਰ ਆਉਣ ਦੀ ਸਮੱਸਿਆ ਹੈ ਜਾਂ ਉੱਚਾਈ ਤੋਂ ਡਰ ਲੱਗਦਾ ਹੈ, ਤਾਂ ਉਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ।

 

0 Comments
0

You may also like