ਪੇਟ ਦੀ ਚਰਬੀ ਘੱਟ ਕਰਨ ਲਈ ਰੋਜ਼ਾਨਾ ਪਿਓ ਇਹ ਡ੍ਰਿੰਕਸ,ਪੜ੍ਹੋ ਪੂਰੀ ਖ਼ਬਰ

written by Pushp Raj | August 23, 2022

Belly Fat Reduce Drink: ਅੱਜ ਦੇ ਸਮੇਂ ਵਿੱਚ ਪੇਟ ਦੀ ਚਰਬੀ ਯਾਨੀ ਕਿ ਬੈਲੇ ਫੈਟੇ ਤੋਂ ਕਈ ਲੋਕ ਪਰੇਸ਼ਾਨ ਹਨ। ਅੱਜ ਹਰ ਦੂਜਾ ਵਿਅਕਤੀ ਬੈਲੇ ਫੈਟ ਤੋਂ ਪਰੇਸ਼ਾਨ ਹੈ, ਪਰ ਇਸ ਨੂੰ ਘੱਟ ਕਰਨਾ ਬੇਹੱਦ ਮੁਸ਼ਕਿਲ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਡ੍ਰਿੰਕਸ ਦੇ ਬਾਰੇ ਦੱਸਾਂਗੇ ਜੋ ਬੈਲੇ ਫੈਟ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ।

image from google

ਪੇਟ ਦੀ ਚਰਬੀ ਘੱਟ ਕਰਨ ਲਈ ਇਨ੍ਹਾਂ ਡ੍ਰਿੰਕਸ ਦਾ ਕਰੋ ਇਸਤੇਮਾਲ

ਸੌਂਫ ਵਾਲਾ ਪਾਣੀ
ਸੌਂਫ ਦੇ ​​ਸੇਵਨ ਨਾਲ ਭਾਰ ਅਤੇ ਮੋਟਾਪੇ ਨੂੰ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਮੇਥੀ, ਜੀਰਾ ਅਤੇ ਅਜਵਾਈਨ ਦੇ ਬੀਜਾਂ ਨੂੰ ਸੌਂਫ ਦੇ ​​ਨਾਲ ਰਾਤ ਭਰ ਲਈ ਪਾਣੀ 'ਚ ਭਿਓ ਦਿਓ ਅਤੇ ਸਵੇਰੇ ਇਸ ਨੂੰ ਉਬਾਲ ਲਓ, ਫਿਰ ਇਸ ਨੂੰ ਛਾਣ ਕੇ ਪੀਓ। ਸੌਂਫ ਬਦਹਜ਼ਮੀ ਅਤੇ ਬਲੋਟਿੰਗ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਅਤੇ ਸਭ ਤੋਂ ਮਹੱਤਵਪੂਰਨ ਇਹ ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘਟਾਉਂਦੀ ਹੈ। ਸੌਂਫ ਦਾ ਪਾਣੀ ਪੀਣ ਨਾਲ ਭੁੱਖ ਵੀ ਘੱਟ ਲੱਗਦੀ ਹੈ, ਜਿਸ ਨਾਲ ਬੇਲੋੜੀ ਖਾਣ-ਪੀਣ ਦੀਆਂ ਆਦਤਾਂ ਤੋਂ ਬਚਿਆ ਜਾ ਸਕਦਾ ਹੈ। ਜੋ ਭਾਰ ਘਟਾਉਣ ਲਈ ਬਹੁਤ ਜ਼ਰੂਰੀ ਹੈ।

image from google

ਸ਼ਹਿਦ ਤੇ ਨਿੰਬੂ ਪਾਣੀ
ਭਾਰ ਘੱਟ ਕਰਨ ਲਈ ਮਾਹਿਰ ਸਭ ਤੋਂ ਪਹਿਲਾਂ ਸ਼ਹਿਦ ਤੇ ਨਿੰਬੂ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਹ ਡ੍ਰਿੰਕ ਸਰੀਰ ਨੂੰ ਡੀਟੌਕਸ ਕਰਨ ਤੇ ਪੇਟ ਦੀ ਚਰਬੀ ਘਟਾਉਣ ਵਿੱਚ ਮਦਦ ਕਰਦੀ ਹੈ। ਅਜਿਹਾ ਇਸ ਲਈ ਕਿਉਂਕਿ ਨਿੰਬੂ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਦੂਜਾ ਨਿੰਬੂ 'ਚ ਪੈਕਟਿਨ ਨਾਮਕ ਡਾਇਟਰੀ ਫਾਈਬਰ ਵੀ ਹੁੰਦਾ ਹੈ ਜੋ ਫੈਟ ਬਰਨਿੰਗ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ। ਇਸ ਲਈ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਕੋਸੇ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਪੇਟ ਦੀ ਸਮੱਸਿਆਵਾਂ ਵੀ ਦੂਰ ਹੋਣਗੀਆਂ ਤੇ ਭਾਰ ਘਟਾਉਣ ਵਿੱਚ ਵੀ ਮਦਦ ਮਿਲੇਗੀ।

ਜੀਰੇ ਦਾ ਪਾਣੀ
ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਨ ਲਈ ਜੀਰੇ ਦਾ ਪਾਣੀ ਵੀ ਬਹੁਤ ਕਾਰਗਰ ਹੈ। ਇਸ ਤੋਂ ਇਲਾਵਾ ਇਹ ਇਮਿਊਨਿਟੀ ਵੀ ਵਧਾਉਂਦਾ ਹੈ। ਜੀਰੇ 'ਚ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਗੁਣ ਵੀ ਹੁੰਦੇ ਹਨ, ਇਸ ਲਈ ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਡਰਿੰਕ ਹੈ। ਖਾਲੀ ਪੇਟ ਜਾਂ ਖਾਣ ਤੋਂ ਬਾਅਦ ਜੀਰੇ ਦਾ ਪਾਣੀ ਪੀਓ, ਇਸ ਨਾਲ ਸਰੀਰ ਨੂੰ ਦੋਵੇਂ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ। ਇਹ ਪੇਟ ਦੀ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।

image from google

ਹੋਰ ਪੜ੍ਹੋ: ਜੇਕਰ ਤੁਸੀਂ ਵੀ ਹੋ ਯੁਰਿਕ ਐਸਿਡ ਤੋਂ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਕਰੋ ਪਰਹੇਜ਼

ਇਹ ਸਾਰੇ ਡ੍ਰਿੰਕਸ ਅਸਾਨੀ ਨਾਲ ਬਨਣ ਅਤੇ ਪੂਰੀ ਤਰ੍ਹਾਂ ਹਰਬਲ ਹਨ। ਇਸ ਸਾਨੂੰ ਸਾਡੀ ਰਸੋਈ ਦੇ ਵਿੱਚ ਉਪਲਬਧ ਸਮਾਨ ਰਾਹੀਂ ਅਸਾਨੀ ਨਾਲ ਬਣ ਸਕਦਾ ਹੈ। ਇਸ ਲਈ ਕਿਸੇ ਤਰ੍ਹਾਂ ਦਵਾਈਆਂ ਦੀ ਬਜਾਏ ਇਨ੍ਹਾਂ ਹੈਲਥ ਡ੍ਰਿੰਕਸ ਨੂੰ ਲੈ ਕੇ ਪੇਟ ਦੀ ਚਰਬੀ ਨੂੰ ਅਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ।

You may also like