ਕਾਲੇ ਤੇ ਸੰਘਣੇ ਵਾਲ ਪਾਉਣਾ ਚਾਹੁੰਦੇ ਹੋ ਤਾਂ ਡਾਈਟ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ

written by Rupinder Kaler | July 20, 2021

ਕਾਲੇ ਤੇ ਸੰਘਣੇ ਵਾਲਾਂ ਦੀ ਚਾਹਤ ਹਰ ਇਨਸਾਨ ਨੂੰ ਹੁੰਦੀ ਹੈ ।ਵਾਲਾਂ ਦੀ ਖੂਬਸੂਰਤੀ ਲਈ ਔਰਤਾਂ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ, ਕਾਸਮੇਟਿਕ, ਪ੍ਰੋਡਕਟਸ, ਦਵਾਈਆਂ, ਮਲਹਮ ਤੇ ਤੇਲ ਦਾ ਇਸਤੇਮਾਲ ਕਰਦੀਆਂ ਹਨ ਪਰ ਤੁਹਾਡੀ ਖੁਰਾਕ ਵੀ ਤੁਹਾਡੇ ਵਾਲਾਂ ਨੂੰ ਖੂਬਸੁਰਤ ਬਣਾ ਸਕਦੇ ਹਨ । ਵਾਲਾਂ ਨੂੰ ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਜੂਸ ਦਾ ਸੇਵਨ ਕਰੋ। ਐਲੋਵੇਰਾ 'ਚ ਪ੍ਰੋਟੀਓਲਿਟਿਕ ਐਜਾਈਮ ਹੁੰਦੀ ਹੈ ਜੋ ਮ੍ਰਿਤਕ ਤੱਤਾਂ ਕੋਸ਼ਿਕਾਵਾਂ ਤੇ ਵਾਲਾਂ ਦੇ ਰੋਮ ਦੀ ਮੁਰੰਮਤ ਕਰ ਸਕਦੇ ਹਨ। ਐਲੋਵੇਰਾ ਸਿਹਤ ਲਈ ਵੀ ਬਹੁਤ ਲਾਹੇਵੰਦ ਹੁੰਦੀ ਹੈ। ਤੁਸੀਂ ਦਿਨ ਦੀ ਸ਼ੁਰੂਆਤ ਇਕ ਗਿਲਾਸ ਐਲੋਵੇਰਾ ਜੂਸ ਪੀ ਕੇ ਕਰ ਸਕਦੇ ਹੋ।

ਹੋਰ ਪੜ੍ਹੋ :

ਸ਼ਹਿਨਾਜ਼ ਗਿੱਲ ਨੇ ਕਰਵਾਇਆ ਫੋਟੋਸ਼ੂਟ, ਸ਼ਹਿਨਾਜ਼ ਦਾ ਬੋਲਡ ਅੰਦਾਜ਼ ਆਇਆ ਨਜ਼ਰ

ਬਾਦਾਮ 'ਚ ਪ੍ਰੋਟੀਨ, ਵਿਟਾਮਿਨ ਤੇ ਜਿੰਕ ਵਰਗੇ ਖਣਿਜ ਮੌਜੂਦ ਰਹਿੰਦੇ ਹਨ ਜੋ ਵਾਲਾਂ ਲਈ ਸਿਹਤ ਬਹੁਤ ਮਹੱਤਵਪੂਰਨ ਹੁੰਦੇ ਹਨ। ਬਾਦਾਮ 'ਚ ਪਿਆ ਜਾਣ ਵਾਲਾ ਵਿਟਾਮਿਨ ਈ ਕੋਰਾਟਿਵ ਦੇ ਉਤਪਾਦਨ ਨੂੰ ਵਧਾ ਕੇ ਖਰਾਬ ਹੋਏ ਵਾਲਾਂ ਨੂੰ ਠੀਕ ਕਰਨ 'ਚ ਬਹੁਤ ਮਦਦਗਾਰ ਮੰਨਿਆ ਜਾਂਦਾ ਹੈ। ਕੇਲੇ 'ਚ ਕੈਲਸ਼ੀਅਮ ਤੇ ਫੋਲਿਕ ਐਸਿਡ ਹੁੰਦਾ ਹੈ ਜੋ ਵਾਲਾਂ ਨੂੰ ਪੋਸ਼ਣ ਦਿੰਦਾ ਹੈ। ਸਾਡੇ ਵਾਲ 95% ਕੇਰਾਟਿਨ ਤੇ 18 ਫੀਸਦੀ ਅਮੀਨੋ ਐਸਿਡ ਨਾਲ ਬਣੇ ਹੁੰਦੇ ਹਨ।

ਡਾਈਟ 'ਚ ਪ੍ਰੋਟੀਨ ਨੂੰ ਸ਼ਾਮਲ ਕਰਨ ਨਾਲ ਵਾਲਾਂ ਦੇ ਸਿਹਤ ਨੂੰ ਬਣਾਏ ਰੱਖਣ 'ਚ ਮਦਦ ਮਿਲਦੀ ਹੈ। ਆਂਡੇ, ਚਿਕਨ, ਦੁੱਧ, ਪਨੀਰ, ਨਟਸ, ਦਹੀਂ ਪ੍ਰੋਟੀਨ ਦਾ ਵਧੀਆ ਸ੍ਰੋਤ ਹੈ। ਮੇਥੀ ਦਾਣਾ 'ਚ ਫੋਲਿਕ ਐਸਿਡ, ਵਿਟਾਮਿਨ ਏ, ਵਿਟਾਮਿਨ ਕੇ ਤੇ ਵਿਟਾਮਿਨ ਸੀ ਮੌਜੂਦ ਹੁੰਦਾ ਹੈ। ਨਾਲ ਹੀ ਪੋਟਾਸ਼ੀਅਮ, ਕੈਲਸ਼ੀਅਮ ਤੇ ਆਇਰਨ ਵਰਗੇ ਜ਼ਰੂਰੀ ਖਣਿਜ ਵੀ ਹੁੰਦੇ ਹਨ। ਇਹ ਸਾਰੇ ਪੌਸ਼ਕ ਤੱਤ ਵਾਲਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਇਲਾਜ ਕਰਨ ਤੇ ਵਾਲਾਂ ਦੇ ਵਿਕਾਸ ਨੂੰ ਵਧਾਉਣ ਲਈ ਲਾਹੇਵੰਦ ਹਨ। ਇਕ ਚਮਚ ਮੇਥੀ ਦੇ ਦਾਣਿਆਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ ਤੇ ਅਗਲੀ ਸਵੇਰ ਇਸ ਨੂੰ ਖਾਓ।

0 Comments
0

You may also like