ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖਾਣੇ ਵਿੱਚ ਸ਼ਾਮਿਲ ਕਰੋ ਕਰੇਲਾ

written by Rupinder Kaler | July 09, 2021

ਕਰੇਲੇ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕਾਂ ਨੂੰ ਹੀ ਪਤਾ ਹੈ। ਇਹ ਤੁਹਾਡੇ ਸਰੀਰ ਦੇ ਰੋਗ ਪ੍ਰਤੀਰੋਧਕ ਪਾਵਰ ਨੂੰ ਵਧਾਕੇ ਬਿਮਾਰੀਆਂ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਕੇ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।

ਹੋਰ ਪੜ੍ਹੋ :

ਦ੍ਰਿਸ਼ਟੀ ਗਰੇਵਾਲ ਨੇ ਦੱਸਿਆ ਸਹੁਰੇ ਘਰ ਦਾ ਹਾਲ, ਕਿਹਾ ਰਾਣੀ ਤੋਂ ਕਿਵੇਂ ਨੌਕਰਾਣੀ ਬਣ ਜਾਂਦੀ ਹੈ ਕੁੜੀ

ਭਾਰ ਨੂੰ ਘਟਾਉਣ ਲਈ ਜੋ ਲੋਕ ਇੱਛੁਕ ਹਨ ਉਹ ਕਰੇਲੇ ਨੂੰ ਆਪਣੀ ਡਾਈਟ ਵਿਚ ਸ਼ਾਮਿਲ ਕਰਨ ਕਿਉਂਕਿ 100 ਗਰਾਮ ਕਰੇਲੇ ‘ਚ ਸਿਰਫ 17 ਕੈਲੋਰੀ ਹੁੰਦੀ ਹੈ। ਇਹ ਲੀਵਰ 'ਚੋਂ ਬਾਇਲ ਨੂੰ ਕੱਢਣ ਵਿਚ ਮਦਦ ਕਰਦਾ ਹੈ ਜੋ ਮੇਟਾਬਾਲਿਜਮ ਨੂੰ ਵਧਾਕੇ ਫੈਟ ਨੂੰ ਬਰਨ ਕਰਦਾ ਹੈ।

ਕਰੇਲੇ ਦਾ ਜੂਸ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੀ ਸਕਿਨ ਲਈ ਵੀ ਫਾਇਦੇਮੰਦ ਹੈ। ਜੇਕਰ ਤੁਹਾਨੂੰ ਕਰੇਲੇ ਦਾ ਸਵਾਦ ਵਧੀਆ ਨਹੀਂ ਲੱਗਦਾ ਹੈ ਤਾਂ ਤੁਸੀ ਇਸਦੀ ਸਬਜ਼ੀ ਬਣਾਕੇ, ਜੂਸ ਬਣਾਕੇ ਜਾਂ ਭਰਵਾਂ ਬਣਾਕੇ ਖਾ ਸਕਦੇ ਹੋ।

0 Comments
0

You may also like