ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ ਰੱਸੀ ਟੱਪੋ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | July 06, 2021

ਬਦਲਦੀ ਜੀਵਨ ਸ਼ੈਲੀ ਵਿੱਚ ਆਪਣੇ ਲਈ ਸਮਾਂ ਕੱਢਣਾ ਮੁਸ਼ਕਿਲ ਹੈ। ਪਰ ਜੇਕਰ ਤੁਸੀਂ ਆਪਣੀ ਰੁਟੀਨ ਚ ਕੁਝ ਰਵਾਇਤੀ ਗੇਮਾਂ ਨੂੰ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਵੀ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ। ਅਜਿਹੀ ਹੀ ਇੱਕ ਖੇਡ ਹੈ ਰੱਸੀ ਟੱਪਣਾ । ਰੱਸੀ ਟੱਪਣ ਨਾਲ ਸਰੀਰ ਦੇ ਖੂਨ ਦੇ ਸੰਚਾਰ ਵਿੱਚ ਸੁਧਾਰ ਹੁੰਦਾ ਹੈ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਡਾਈਟਿੰਗ ਬਿਨਾਂ ਪੇਟ ਦੀ ਚਰਬੀ ਘਟਾਉਣ 'ਚ ਰੱਸੀ ਟੱਪਣਾ ਇਕ ਅਸਰਦਾਰ ਕਸਰਤ ਹੈ। ਹੋਰ ਪੜ੍ਹੋ : ‘ਪੰਜਾਬ ਲਾਪਤਾ’ ਗੀਤ ਛਾਇਆ ਟਰੈਂਡਿੰਗ ‘ਚ, ਸ਼੍ਰੀ ਬਰਾੜ ਤੇ ਜੱਸ ਬਾਜਵਾ ਨੇ ਬਹੁਤ ਹੀ ਕਮਾਲ ਦੇ ਢੰਗ ਨਾਲ ਬਿਆਨ ਕੀਤਾ ਪੰਜਾਬ ਦੇ ਦਰਦ ਨੂੰ ਜਿੰਨਾ ਜ਼ਿਆਦਾ ਤੁਸੀਂ ਕਸਰਤ ਕਰਦੇ ਹੋ, ਓਨਾ ਹੀ ਜ਼ਿਆਦਾ ਕੈਲੋਰੀਆਂ ਤੁਸੀਂ ਸਾੜਦੇ ਹੋ ਅਤੇ ਵਧੇਰੇ ਭਾਰ ਘਟਾਉਂਦੇ ਹੋ। ਰੱਸੀ ਟੱਪਣ ਨਾਲ ਤੁਹਾਡੀ ਸਾਹ ਲੈਣ ਦੀ ਸਮਰੱਥਾ ਵਧ ਜਾਂਦੀ ਹੈ। ਹੱਡੀਆਂ ਦੇ ਲਈ ਰੱਸੀ ਟੱਪਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਹੱਡੀਆਂ ਸਬੰਧਿਤ ਕੋਈ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਰੱਸੀ ਟੱਪਣ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ। ਰੱਸੀ ਟੱਪਣ ਨਾਲ ਤੁਹਾਡੇ ਦਿਲ ਦੀ ਧੜਕਨ ਦੀ ਦਰ ਵਧਦੀ ਹੈ। ਰੋਜ਼ਾਨਾ ਇਹ ਵਰਕਆਊਟ ਕਰਨ ਤੋਂ ਬਾਅਦ ਤੁਹਾਡਾ ਦਿਲ ਮਜ਼ਬੂਤ ਹੋਵੇਗਾ ਅਤੇ ਸਟੋਕ ਤੇ ਦਿਲ ਦੇ ਰੋਗਾਂ ਦਾ ਜੋਖ਼ਮ ਘੱਟ ਜਾਵੇਗਾ। ਰੱਸੀ ਟੱਪਣ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ। ਇਸ ਨਾਲ ਤੁਹਾਡੇ ਸਰੀਰ 'ਚ ਚੁਸਤੀ, ਤਾਕਤ ਅਤੇ ਹਰ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ। ਤੁਸੀਂ ਸਾਰਾ ਦਿਨ ਫਿੱਟ ਰਹਿੰਦੇ ਹੋ।

0 Comments
0

You may also like