Advertisment

ਇਹਾਨਾ ਢਿੱਲੋਂ ਨੇ ਬੱਚਿਆਂ ਦੇ ਚਿਹਰਿਆਂ ‘ਤੇ ਬਿਖੇਰੀ ਮੁਸਕਾਨ, ਸਕੂਲੀ ਬੱਚਿਆਂ ਨੂੰ ਵੰਡਿਆ ਲੋੜੀਂਦਾ ਸਮਾਨ

author-image
By Lajwinder kaur
New Update
ਇਹਾਨਾ ਢਿੱਲੋਂ ਨੇ ਬੱਚਿਆਂ ਦੇ ਚਿਹਰਿਆਂ ‘ਤੇ ਬਿਖੇਰੀ ਮੁਸਕਾਨ, ਸਕੂਲੀ ਬੱਚਿਆਂ ਨੂੰ ਵੰਡਿਆ ਲੋੜੀਂਦਾ ਸਮਾਨ
Advertisment
ਪੰਜਾਬੀ ਅਦਾਕਾਰਾ ਇਹਾਨਾ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਕੈਪਸ਼ਨ ਪਾਉਂਦੇ ਹੋਏ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੇ ਨਾਲ ਕੁਝ ਛੋਟੇ-ਛੋਟੇ ਬੱਚੇ ਨਜ਼ਰ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਨਾਲ ਸਬੰਧੀ ਸਮਾਨ ਵੰਡਿਆ ਹੈ। ਇਹਾਨਾ ਢਿੱਲੋਂ ਨੇ ਕਿਤਾਬਾਂ ਤੇ ਪੈੱਨ ਵੰਡ ਕੇ ਬੱਚਿਆਂ ਦੇ ਚਿਹਰਿਆਂ ਉੱਤੇ ਮੁਸਕਾਨ ਬਿਖੇਰ ਦਿੱਤੀ ਹੈ।
ਹੋਰ ਵੇਖੋ:ਬਰਮਿੰਘਮ ‘ਚ ਨਿੰਜਾ ਨੇ ਲੋਕ ਸਾਜ਼ ਅਲਗੋਜ਼ੇ ਵਜਾ ਕੇ ਕੀਤਾ ਸਭ ਨੂੰ ਹੈਰਾਨ, ਦੇਖੋ ਵਾਇਰਲ ਵੀਡੀਓ ਬੱਚਿਆਂ ਦੇ ਚੰਗੇ ਭਵਿੱਖ ‘ਚ ਅਣਮੁੱਲਾ ਯੋਗਦਾਨ ਪਾਉਣ ਲਈ ਉਨ੍ਹਾਂ ਦੇ ਇਸ ਕੰਮ ਲਈ ਤਾਰੀਫ਼ ਤਾਂ ਬਣਦੀ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਦੇਵ ਖਰੌੜ ਦੇ ਨਾਲ ਬਲੈਕੀਆ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਇਸ ਤੋਂ ਇਲਾਵਾ ਉਹ ਰਿਐਲਟੀ ਸ਼ੋਅ ਮਿਸਟਰ ਪੰਜਾਬ ‘ਚ ਜੱਜ ਦੀ ਭੂਮੀਕਾ ‘ਚ ਨਜ਼ਰ ਆ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment