ਐਮੀ ਵਿਰਕ ਦੇ ਨਾਲ ਇਹਾਨਾ ਢਿੱਲੋਂ ਵੀ ਨਜ਼ਰ ਆਵੇਗੀ ਅਜੇ ਦੇਵਗਨ ਦੀ ਫ਼ਿਲਮ ‘ਭੁਜ ਦ ਪਰਾਈਡ ਆਫ਼ ਇੰਡੀਆ’ ਵਿੱਚ

written by Rupinder Kaler | January 02, 2020

ਅਜੇ ਦੇਵਗਨ ਦੀ ਫ਼ਿਲਮ ‘ਭੁਜ ਦ ਪਰਾਈਡ ਆਫ਼ ਇੰਡੀਆ’ ਵਿੱਚ ਹੁਣ ਪਾਲੀਵੁੱਡ ਅਦਾਕਾਰਾ ਇਹਾਨਾ ਢਿੱਲੋਂ ਵੀ ਨਜ਼ਰ ਆਵੇਗੀ । ਜਿਸ ਦੀ ਜਾਣਕਾਰੀ ਇਹਾਨਾ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਵਿੱਚ ਇਹਾਨਾ ਢਿੱਲੋਂ ਐਮੀ ਵਿਰਕ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹਾਨਾ ਢਿੱਲੋਂ ਬਾਲੀਵੁੱਡ ਫ਼ਿਲਮ hate story 4 ਵਿੱਚ ਨਜ਼ਰ ਆ ਚੁੱਕੀ ਹੈ ।

https://www.instagram.com/p/B54VctnAkNp/

ਪਾਲੀਵੁੱਡ ਵਿੱਚ ਇਹਾਨਾ ਢਿੱਲੋਂ ਨੂੰ ਡੈਡੀ ਕੂਲ ਮੁੰਡੇ ਫੂਲ ਨਾਲ ਪਹਿਚਾਣ ਮਿਲੀ ਸੀ । ਇਸ ਤੋਂ ਬਾਅਦ ਉਹਨਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਐਮੀ ਵਿਰਕ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਐਮੀ ਅਹਿਮ ਰੋਲ ਵਿੱਚ ਨਜ਼ਰ ਆਉਣਗੇ । ਐਮੀ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਐਮੀ ਉਸ ਪਾਈਲੇਟ ਦਾ ਕਿਰਦਾਰ ਨਿਭਾਉਣਗੇ ਜਿਸ ਨੇ 1971 ਦੀ ਭਾਰਤ ਪਾਕਿਸਤਾਨ ਜੰਗ ’ਚ ਅਹਿਮ ਭੂਮਿਕਾ ਨਿਭਾਈ ਸੀ ।

https://www.instagram.com/p/B6pSf5VgAoz/

1971 ਦੀ ਜੰਗ ਤੇ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਅਭਿਸ਼ੇਕ ਦੁਦਈਆ ਨੇ ਲਿਖੀ ਹੈ ਤੇ ਉਹ ਹੀ ਇਸ ਨੂੰ ਡਾਇਰੈਕਟ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਗੁਜਰਾਤ ਦੀਆਂ ਉਹਨਾਂ 300 ਬਹਾਦਰ ਔਰਤਾਂ ਦੀ ਕਹਾਣੀ ਨੂੰ ਬਿਆਨ ਕਰੇਗੀ ਜਿਨ੍ਹਾਂ ਨੇ 1971 ਦੀ ਜੰਗ ਵਿੱਚ ਭਾਰਤ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ।

https://www.instagram.com/p/B6Zz1nugNXI/

ਇਹ ਔਰਤਾਂ ਜੰਗ ਦੌਰਾਨ ਤਬਾਹ ਹੋਏ ਏਅਰ ਫੋਰਸ ਦੇ ਰਨਵੇਅ ਦੀ ਮੁਰੰਮਤ ਕਰਨ ਲਈ ਇੱਕਠੀਆਂ ਹੋਈਆਂ ਸਨ । ਇਹ ਫ਼ਿਲਮ ਮਲਟੀ ਸਟਾਰ ਫ਼ਿਲਮ ਹੈ । ਇਸ ਵਿੱਚ ਅਜੇ ਦੇਵਗਨ ਤੇ ਐਮੀ ਵਿਰਕ ਅਹਿਮ ਭੂਮਿਕਾ ਵਿੱਚ ਹਨ । ਇਸ ਤੋਂ ਇਲਾਵਾ ਸੰਜੇ ਦੱਤ ਵੀ ਫ਼ਿਲਮ ਵਿੱਚ ਨਜ਼ਰ ਆਉਣਗੇ

0 Comments
0

You may also like