ਫ਼ਿਲਮ 'ਤਾਰਾ ਮੀਰਾ' ਦਾ ਗੀਤ 'ਇੱਕ ਗੇੜਾ' ਪੀਟੀਸੀ ਪੰਜਾਬੀ 'ਤੇ ਹੋਵੇਗਾ ਰਿਲੀਜ਼

Written by  Shaminder   |  September 30th 2019 05:47 PM  |  Updated: September 30th 2019 05:47 PM

ਫ਼ਿਲਮ 'ਤਾਰਾ ਮੀਰਾ' ਦਾ ਗੀਤ 'ਇੱਕ ਗੇੜਾ' ਪੀਟੀਸੀ ਪੰਜਾਬੀ 'ਤੇ ਹੋਵੇਗਾ ਰਿਲੀਜ਼

ਫ਼ਿਲਮ ਤਾਰਾ ਮੀਰਾ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਪਰ ਇਸ ਤੋਂ ਪਹਿਲਾਂ ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਪਰ ਹੁਣ ਫ਼ਿਲਮ ਦਾ ਦੂਜਾ ਗੀਤ ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਣ ਜਾ ਰਿਹਾ ਹੈ । 'ਇੱਕ ਗੇੜਾ' ਨਾਂਅ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦੇ ਬੋਲ ਗੁਰੂ ਰੰਧਾਵਾ ਨੇ ਲਿਖੇ ਨੇ ਅਤੇ ਸੰਗੀਤ ਵੀ ਮਿਊਜ਼ਿਕ ਵੱਲੋਂ ਦਿੱਤਾ ਜਾਵੇਗਾ ।

ਹੋਰ ਵੇਖੋ:ਫ਼ਿਲਮ ‘ਤਾਰਾ ਮੀਰਾ’ ਦੀ ਸ਼ੁਟਿੰਗ ਪੂਰੀ ਹੋਣ ‘ਤੇ ਟੀਮ ਨੇ ਕੇਕ ਕੱਟ ਕੇ ਮਨਾਈ ਖੁਸ਼ੀ

ikk gera latest track ikk gera latest track

ਜਦਕਿ ਕੰਪੋਜ਼ਿੰਗ ਵੀ ਖੁਦ ਗੁਰੂ ਰੰਧਾਵਾ ਨੇ ਹੀ ਕੀਤੀ ਹੈ । ਟੀਸੀਰੀਜ਼ ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ।ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਇੱਕ ਅਕਤੂਬਰ ਨੂੰ ਵੇਖਿਆ ਜਾ ਸਕਦਾ ਹੈ ।

https://www.instagram.com/p/B2_UxgHn9UN/

ਦੱਸ ਦਈਏ ਕਿ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ 'ਚ ਦੋ ਵੱਖ-ਵੱਖ ਸਮੁਦਾਇ ਦੇ ਮੁੰਡੇ ਕੁੜੀ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਹੋਵੇਗੀ । ਜੋ ਕਿ ਕਮੇਡੀ ਰੋਮਾਂਸ ਨਾਲ ਭਰਪੂਰ ਹੋਵੇਗੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network