‘ਇੱਕ ਸੰਧੂ ਹੁੰਦਾ ਸੀ’ ਦਾ ਫਰਸਟ ਸੌਂਗ ‘ਚਰਚੇ’ ਦਾ ਪੋਸਟਰ ਆਇਆ ਸਾਹਮਣੇ, ਛਾਇਆ ਸੋਸ਼ਲ ਮੀਡੀਆ ‘ਤੇ

written by Lajwinder kaur | February 06, 2020

ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਜਿਸਦੇ ਚਰਚੇ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਖੂਬ ਹੋ ਰਹੇ ਨੇ। ਜਿਸਦੇ ਚੱਲਦੇ ਫ਼ਿਲਮ ਦਾ ਫਰਸਟ ਗੀਤ ਚਰਚੇ(Charche) ਟਾਈਟਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਉਂਟਸ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਉਮਰਾਂ ਬਾਰੇ ਤਾਂ ਬੀਬਾ ਰੱਬ ਜਾਣਦਾ

ਜ਼ਿੰਦਗੀ ਜਿਓਣੀ ਕਿਵੇਂ ਜੱਟ ਨੂੰ ਪਤਾ’

View this post on Instagram

 

ਉਮਰਾਂ ਬਾਰੇ ਤਾਂ ਬੀਬਾ ਰੱਬ ਜਾਣਦਾ ਜ਼ਿੰਦਗੀ ਜਿਓਣੀ ਕਿਵੇਂ ਜੱਟ ਨੂੰ ਪਤਾ Umra Ware Ta Beeba Rabb Janda Zindagi Jeoni Kiven Jatt Nu Pta ?? Charche Full Song Out Tomorrow At 6 Pm ? #iksandhuhundasi #28feb2020 @gippygrewal @nehasharmaofficial @iksandhuhundasi_ @thehumblemusic @babbalrai9 @theroshanprince @theshipragoyal @desi_crew @urshappyraikoti @rakesshhmehta @official.jassgrewal @raghveerboliofficial @anmolkwatra96 @vikramjeetvirk @princekanwaljitsingh @dheerajkkumar @jaspremdhillon @shamkaushal09 @official.jassgrewal @princekanwaljitsingh @bally_singh_kakar @munishomjee @omjeestarstudioss #gippygrewal #nehasharma #humblemusic #roshanprince #babbalrai

A post shared by Gippy Grewal (@gippygrewal) on

ਹੋਰ ਵੇਖੋ:ਗਿੱਪੀ ਗਰੇਵਾਲ ਦੀ ਦੀਵਾਨਗੀ ਛਾਈ ਪਾਕਿਸਤਾਨੀਆਂ ਦੇ ਸਿਰ, ਲੋਕਾਂ ਨੇ ਪਿਆਰ ਨਾਲ ਦਿੱਤੇ ਅਜਿਹੇ ਤੋਹਫ਼ੇ

ਪੋਸਟਰ ਉੱਤੇ ਗਿੱਪੀ ਗਰੇਵਾਲ ਦੀ ਰੌਅਬ ਵਾਲੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਚਰਚੇ ਗੀਤ ਗਿੱਪੀ ਗਰੇਵਾਲ ਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ 7 ਫਰਵਰੀ ਨੂੰ ਰਿਲੀਜ਼ ਹੋ ਜਾਵੇਗਾ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆ ਦਾ ਹੋਵੇਗਾ।

‘ਇੱਕ ਸੰਧੂ ਹੁੰਦਾ ਸੀ’ ਦਾ ਸ਼ਾਨਦਾਰ ਟਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਿਹਾ ਹੈ ਅਜੇ ਤੱਕ ਟਰੇਲਰ ਟਰੈਂਡਿੰਗ ‘ਚ ਚੱਲ ਰਿਹਾ। ਦੱਸ ਦਈਏ ਟਰੇਲਰ ਨੇ 5 ਮਿਲੀਅਨ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ ਫ਼ਿਲਮ ਮਲਟੀ ਸਟਾਰਰ ਹੈ ਜਿਸ ‘ਚ ਗਿੱਪੀ ਗਰੇਵਾਲ, ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ, ਬੱਬਲ ਰਾਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰਾਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਐਕਸ਼ਨ-ਰੋਮਾਂਸ ਤੇ ਇਮੋਸ਼ਨਲ ਡਰਾਮੇ ਨਾਲ ਭਰੀ ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

You may also like