ਗਿੱਪੀ ਗਰੇਵਾਲ ਦੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਦਾ ਟੀਜ਼ਰ ਹੋਇਆ ਰਿਲੀਜ਼

written by Shaminder | January 13, 2020

ਗਿੱਪੀ ਗਰੇਵਾਲ ਦੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਟੀਜ਼ਰ 'ਚ ਦੋਸਤੀ ਦੀ ਗੱਲ ਕੀਤੀ ਗਈ ਹੈ ।ਕੁਝ ਕੁ ਪਲ ਦੇ ਇਸ ਟੀਜ਼ਰ 'ਚ ਇਕ ਮੁੰਡੇ ਦੇ ਪਿਆਰ ਦੇ ਨਾਲ-ਨਾਲ ਉਸ ਦੀ ਦੋਸਤੀ ਨੂੰ ਵੀ ਬਿਆਨ ਕੀਤਾ ਗਿਆ ਹੈ ।ਇਸ ਫ਼ਿਲਮ 'ਚ ਨੇਹਾ ਸ਼ਰਮਾ,ਰੌਸ਼ਨ ਪ੍ਰਿੰਸ ਸਣੇ ਫ਼ਿਲਮ ਦੇ ਹੋਰ ਕਈ ਅਦਾਕਾਰ ਨਜ਼ਰ ਆ ਰਹੇ ਨੇ । ਇਸ ਫ਼ਿਲਮ ਦੀ ਪੂਰੀ ਕਹਾਣੀ ਸੰਧੂ ਨਾਂਅ ਦੇ ਸ਼ਖਸ ਦੇ ਆਲੇ-ਦੁਆਲੇ ਹੀ ਘੁੰੰਮੇਗੀ । ਹੋਰ ਵੇਖੋ:ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਪ੍ਰੀ-ਟੀਜ਼ਰ ਰਿਲੀਜ਼ https://www.instagram.com/p/B7PqilCg7W2/ ਲੋਹੜੀ ਦੇ ਤਿਉਹਾਰ ਦੇ ਮੌਕੇ ਗਿੱਪੀ ਗਰੇਵਾਲ ਨੇ ਆਪਣੀ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਲੋਹੜੀ ਦਾ ਤੋਹਫ਼ਾ ਦਿੱਤਾ ਹੈ ਅਤੇ ਬੇਸਬਰੀ ਨਾਲ ਇਸ ਫ਼ਿਲਮ ਦਾ ਦਰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ । https://www.instagram.com/p/B7KclEUgXE2/ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ ਤੇ ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ । ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਗਿੱਪੀ ਗਰੇਵਾਲ ਨਾਲ ਦਿਖਾਈ ਦੇਵੇਗੀ । ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ ।

0 Comments
0

You may also like