ਅੰਗਰੇਜ਼ ਅਲੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਇੱਕ ਸੰਧੂ ਹੁੰਦਾ ਸੀ’ ਟਾਈਟਲ ਟਰੈਕ, ਨੌਜਵਾਨਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | February 17, 2020

ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ਇੱਕ ਸੰਧੂ ਹੁੰਦਾ ਸੀ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ਚ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਗਿਆ ਹੈ। ਇੱਕ ਸੰਧੂ ਹੁੰਦਾ ਸੀ ਗੀਤ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਅੰਗਰੇਜ਼ ਅਲੀ ਨੇ ਆਪਣੀ ਦਮਦਾਰ ਆਵਾਜ਼ ਚ ਗਾਇਆ ਹੈ। ਹੋਰ ਵੇਖੋ:‘ਲਾਵਾਂ ਫੇਰੇ 2’ ਦਾ ਪੋਸਟਰ ਆਇਆ ਸਾਹਮਣੇ, ਜੀਜਾ ਗੈਂਗ ਫਿਰ ਪਾਵੇਗਾ ਪੰਗੇ ਇਸ ਗੀਤ ਦੇ ਬੋਲ ਅਕਾਸ਼ਦੀਪ ਸੰਧੂ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤਕਾਰ ਜੈ ਕੇ ਨੇ ਆਪਣੇ ਬਿਹਤਰੀਨ ਸੰਗੀਤ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਗਾਣੇ ਨੂੰ ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ‘ਚ ਕਾਲਜ ਪੜ੍ਹਦੇ ਗੱਭਰੂਆਂ ਦੀ ਦੋਸਤੀ ਨੂੰ ਬਿਹਤਰੀਨ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਗੀਤ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਇੱਕ ਸੰਧੂ ਹੁੰਦਾ ਸੀ ਫ਼ਿਲਮ ਦੀ ਤਾਂ ਉਸ ਨੂੰ ਰਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਲੀਡ ਰੋਲ ਚ ਨਜ਼ਰ ਆਉਣਗੇ ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ। ਇਸ ਤੋਂ ਇਲਾਵਾ ਫ਼ਿਲਮ ‘ਚ ਰੌਸ਼ਨ ਪ੍ਰਿੰਸ, ਬੱਬਲ ਰਾਏ, ਵਿਕਰਮਜੀਤ, ਜੱਸ ਗਰੇਵਾਲ, ਮੁਕੁਲ ਦੇਵ, ਧੀਰਜ ਕੁਮਾਰ, ਸਮੇਤ ਕਈ ਹੋਰ ਨਾਮੀ ਚਿਹਰੇ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਐਕਸ਼ਨ-ਰੋਮਾਂਸ ਦੇ ਫੁੱਲ ਪੈਕੇਜ ਨਾਲ ਭਰੀ ਇਹ ਫ਼ਿਲਮ 28 ਫਰਵਰੀ ਨੂੰ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ।  

0 Comments
0

You may also like