‘ਇਹ ਗਾਣਾ ਪਰਿਵਾਰ ਦੇ ਲਈ ਖ਼ਾਸ ਕਰ ਮੇਰੀ “ਮਾਂ” ਦੇ ਲਈ’- ਇੱਕਾ

Written by  Lajwinder kaur   |  September 02nd 2019 05:31 PM  |  Updated: September 02nd 2019 05:31 PM

‘ਇਹ ਗਾਣਾ ਪਰਿਵਾਰ ਦੇ ਲਈ ਖ਼ਾਸ ਕਰ ਮੇਰੀ “ਮਾਂ” ਦੇ ਲਈ’- ਇੱਕਾ

ਪੰਜਾਬੀ ਰੈਪਰ ਇੱਕਾ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਅਤੇ ਇਸ ਖ਼ਾਸ ਦਿਨ ਉੱਤੇ ਆਪਣੇ ਨਵੇਂ ਗੀਤ ਦਿਸ ਇਸ ਲਾਈਫ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਜੀ ਹਾਂ This Is Life ਗਾਣੇ ਨੂੰ ਉਨ੍ਹਾਂ ਨੇ ਆਪਣੇ ਰੈਪਿੰਗ ਸਟਾਈਲ ‘ਚ ਲੈ ਕੇ ਆਏ ਹਨ। ਇਸ ਗਾਣੇ ਨੂੰ Sound Heightz ਨੇ ਦਿੱਤਾ ਹੈ। ਉਨ੍ਹਾਂ ਨੇ ਇਸ ਗਾਣੇ ਨੂੰ ਪਰਿਵਾਰਕ ਸਾਂਝ ਤੇ ਅਹਿਮੀਅਤ ਨੂੰ ਬਿਆਨ ਕੀਤਾ ਹੈ। Fab Entertainmentਦੇ ਲੇਬਲ ਹੇਠ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:ਦੁਰਗਾ ਰੰਗੀਲਾ ਨੇ 'ਕਾਲੀ ਗਾਨੀ ਮਿੱਤਰਾਂ ਦੀ' ਵਰਗੇ ਦਿੱਤੇ ਹਿੱਟ ਗੀਤ,ਬਾਲੀਵੁੱਡ 'ਚ ਵੀ ਮਨਵਾ ਚੁੱਕੇ ਆਪਣੀ ਗਾਇਕੀ ਦਾ ਲੋਹਾ, ਇਸ ਮੰਤਰੀ ਨੇ ਦਿੱਤਾ ਸੀ ਰੰਗੀਲਾ ਨਾਂਅ  

ਇੱਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਦੀ ਮਿਊਜ਼ਿਕ ਇੰਡਸਟਰੀ ਦਾ ਇਕ ਮਸ਼ਹੂਰ ਨਾਂਅ ਹੈ। ਉਹ ਆਪਣੇ ਰੈਪ ਦੇ ਨਾਲ ਕਮਾਲ ਦੀ ਕਲਮ ਦੇ ਮਾਲਿਕ ਵੀ ਨੇ । ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਦਿਲਜੀਤ ਦੋਸਾਂਝ, ਗੁਰੂ ਰੰਧਾਵਾ ਵਰਗੇ ਕਈ ਗਾਇਕ ਗਾ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network