ਸਤਿੰਦਰ ਸਰਤਾਜ ਦੀ ਨਵੀਂ ਫ਼ਿਲਮ 'ਇੱਕੋ-ਮਿੱਕੇ' ਦਾ ਹੋਇਆ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼

Written by  Aaseen Khan   |  October 25th 2019 10:47 AM  |  Updated: October 25th 2019 10:53 AM

ਸਤਿੰਦਰ ਸਰਤਾਜ ਦੀ ਨਵੀਂ ਫ਼ਿਲਮ 'ਇੱਕੋ-ਮਿੱਕੇ' ਦਾ ਹੋਇਆ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼

ਸਤਿੰਦਰ ਸਰਤਾਜ ਅਜਿਹਾ ਨਾਮ ਜਿਹੜਾ ਦੁਨੀਆ ਭਰ 'ਚ ਹਰ ਇੱਕ ਮੰਚ 'ਤੇ ਬੜ੍ਹੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਪੰਜਾਬੀ ਗਾਇਕੀ ਅਤੇ ਅਤੇ ਸਿਨੇਮਾ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਰਤਾਜ ਹੁਣ ਦਰਸ਼ਕਾਂ ਲਈ ਇੱਕ ਹੋਰ ਤੋਹਫ਼ਾ ਲੈ ਕੇ ਆ ਰਹੇ ਹਨ। ਜੀ ਹਾਂ ਦੱਸ ਦਈਏ ਉਹਨਾਂ ਦੀ ਨਵੀਂ ਫ਼ਿਲਮ 'ਇੱਕੋ-ਮਿੱਕੇ' ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ ਜਿਸ 'ਚ ਅਦਾਕਾਰ ਅਦਿਤੀ ਸ਼ਰਮਾ ਫੀਮੇਲ ਲੀਡ 'ਚ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ ਯਾਨੀ 2020 ਦੀ 13 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ।

ਹੋਰ ਵੇਖੋ : ਸੰਘਰਸ਼ ਦੇ ਦਿਨਾਂ 'ਚ ਇਸ ਮਹਿਲਾ ਦੇ ਕਵਾਰਟਰ ਦੀ ਬਾਲਕੋਨੀ 'ਚ ਰਿਹਾ ਕਰਦੇ ਸੀ ਧਰਮਿੰਦਰ, ਰੱਖੜੀ 'ਤੇ ਯਾਦ ਕਰ ਹੋਏ ਭਾਵੁਕ

ਪੰਕਜ ਵਰਮਾ ਦੀ ਕਹਾਣੀ ਅਤੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਪਿਆਰ ਦੀ ਅਨੋਖੀ ਦਾਸਤਾਨ ਹੋਣ ਵਾਲੀ ਹੈ ਜਿਸ ਦੇ ਪੋਸਟਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਤਿੰਦਰ ਸਰਤਾਜ ਨੇ ਵੀ ਫ਼ਿਲਮ 'ਚ ਮੁਹੱਬਤੀ ਜ਼ਿੰਦਗੀ ਦੇ ਸੰਦੇਸ਼ ਦਿੱਤੇ ਹਨ। ਪੰਜਾਬੀ ਫ਼ੀਚਰ ਫ਼ਿਲਮਸ ਦੀ ਪੇਸ਼ਕੇਸ਼ ਇਹ ਫ਼ਿਲਮ ਸਤਿੰਦਰ ਸਰਤਾਜ ਦੀ ਦੂਜੀ ਪੰਜਾਬੀ ਫ਼ਿਲਮ ਹੋਣ ਵਾਲੀ ਹੈ।

ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਆਪਣੀ ਡੈਬਿਊ ਫ਼ਿਲਮ 'ਦ ਬਲੈਕ ਪ੍ਰਿੰਸ' ਰਾਹੀਂ ਦੁਨੀਆ ਭਰ 'ਚ ਕਾਫੀ ਚਰਚਾ ਖੱਟ ਚੁੱਕੇ ਹਨ। ਹੁਣ ਰੋਮੈਂਟਿਕ ਡਰਾਮਾ ਨਾਲ ਲੰਬੇ ਸਮੇਂ ਬਾਅਦ ਸਤਿੰਦਰ ਸਰਤਾਜ ਸਿਲਵਰ ਸਕਰੀਨ 'ਤੇ ਵਾਪਸੀ ਕਰਨ ਜਾ ਰਹੇ ਹਨ। ਦੇਖਣਾ ਹੋਵੇਗਾ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ 'ਇੱਕੋ-ਮਿੱਕੇ' ਨਾਲ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੁੰਦੇ ਹਨ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network