ਪਿਆਜ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਇਹਨਾਂ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

written by Rupinder Kaler | December 08, 2020

ਪਿਆਜ਼ ਤੋਂ ਬਿਨ੍ਹਾਂ ਕੋਈ ਵੀ ਸਬਜ਼ੀ ਅਧੂਰੀ ਹੁੰਦੀ ਹੈ । ਇਹ ਸਵਾਦ ਤਾਂ ਵਧਾਉਂਦਾ ਹੀ ਹੈ, ਇਸ ਦੇ ਨਾਲ ਹੀ ਇਸ ਦੇ ਕਈ ਫਾਇਦੇ ਵੀ ਹੁੰਦੇ ਹਨ । ਪਰ ਜੇਕਰ ਇਸ ਨੂੰ ਕੱਚਾ ਖਾਧਾ ਜਾਵੇ ਤਾਂ ਇਸ ਦੇ ਮਨੁੱਖੀ ਸਰੀਰ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ ।ਪਿਆਜ਼ ਵਿਚ ਕੈਲਿਸਿਨ ਅਤੇ ਵਿਟਾਮਿਨ ਬੀ ਪਾਇਆ ਜਾਂਦਾ ਹੈ। ਕੱਚੇ ਪਿਆਜ਼ ‘ਚ ਫਾਈਬਰ ਮੌਜੂਦ ਹੁੰਦਾ ਹੈ । onions ਹੋਰ ਪੜ੍ਹੋ :

  ਜਿਸਦੇ ਨਾਲ ਕਬਜ਼ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਦੰਦਾਂ ‘ਚ ਪਾਈਰੀਆ ਦੀ ਸਮੱਸਿਆ ਹੈ ਤਾਂ ਪਿਆਜ਼ ਦੇ ਟੁਕੜੇ ਨੂੰ ਤਵੇ ‘ਤੇ ਗਰਮ ਕਰਕੇ ਦੰਦਾਂ ਦੇ ਹੇਠਾਂ ਦਬਾ ਕੇ ਮੂੰਹ ਬੰਦ ਕਰ ਲਓ, ਅਜਿਹਾ ਕਰਨ ਨਾਲ ਤੁਹਾਡੇ ਮੂੰਹ ਵਿਚ ਲਾਰ ਇਕੱਠੀ ਹੋ ਜਾਵੇਗੀ। ਉਸਨੂੰ ਕੁਝ ਦੇਰ ਮੂੰਹ ਵਿਚ ਰੱਖਣ ਤੋਂ ਬਾਅਦ ਬਾਹਰ ਕੱਢ ਦਿਓ। ਅਜਿਹਾ ਕੁਝ ਦਿਨ, ਵਿਚ 4 –5 ਵਾਰ ਕਰਨ ਨਾਲ ਪਾਇਰੀਆ ਦੀ ਸਮੱਸਿਆ ਖ਼ਤਮ ਹੋ ਜਾਵੇਗੀ।   ਵਾਲ ਝੜਣ ਦੀ ਸਮੱਸਿਆ ਨੂੰ ਖ਼ਤਮ ਕਰਦਾ ਹੈ। ਡਿੱਗਦੇ ਹੋਏ ਵਾਲਾਂ ਦੇ ਸਥਾਨ ‘ਤੇ ਪਿਆਜ਼ ਦਾ ਰਸ ਲਗਾਉਣ ਨਾਲ ਵਾਲਾਂ ਦਾ ਗਿਰਨਾ ਬੰਦ ਹੋ ਜਾਂਦਾ ਹੈ । ਪਿਆਜ਼ ਦੇ ਰਸ ਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਯੂਰੀਨ ਸਬੰਧੀ ਸਮੱਸਿਆ ਖ਼ਤਮ ਹੋ ਜਾਂਦੀਆਂ ਹਨ। ਜੇਕਰ ਯੂਰੀਨ ਆਉਣਾ ਬੰਦ ਹੋ ਜਾਵੇ ਤਾਂ ਦੋ ਚੱਮਚ ਪਿਆਜ਼ ਦਾ ਰਸ ਅਤੇ ਕਣਕ ਦਾ ਆਟਾ ਲੈ ਕੇ ਹਲਵਾ ਬਣਾ ਲਓ, ਇਸ ਨੂੰ ਗਰਮ ਕਰ ਕੇ ਪੇਟ ਉੱਤੇ ਇਸਦਾ ਲੇਪ ਲਗਾਉਣ ਨਾਲ ਪੇਸ਼ਾਬ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਪੱਥਰੀ ਦੀ ਸ਼ਿਕਾਇਤ ਹੋਣ ‘ਤੇ ਪਿਆਜ਼ ਬਹੁਤ ਲਾਭਦਾਇਕ ਹੁੰਦਾ ਹੈ।

0 Comments
0

You may also like