ਪੰਜਾਬ ਫੇਰੀ ‘ਤੇ ਪ੍ਰਸਿੱਧ ਫ਼ਿਲਮ ਮੇਕਰ ਇਮਤਿਆਜ਼ ਅਲੀ, ਦਰਸ਼ਨ ਔਲਖ ਦੇ ਨਾਲ ਦਾਣਾ ਮੰਡੀ ‘ਚ ਘੁੰਮਦੇ ਆਏ ਨਜ਼ਰ

Written by  Shaminder   |  April 26th 2022 03:16 PM  |  Updated: April 26th 2022 03:16 PM

ਪੰਜਾਬ ਫੇਰੀ ‘ਤੇ ਪ੍ਰਸਿੱਧ ਫ਼ਿਲਮ ਮੇਕਰ ਇਮਤਿਆਜ਼ ਅਲੀ, ਦਰਸ਼ਨ ਔਲਖ ਦੇ ਨਾਲ ਦਾਣਾ ਮੰਡੀ ‘ਚ ਘੁੰਮਦੇ ਆਏ ਨਜ਼ਰ

ਪ੍ਰਸਿੱਧ ਫ਼ਿਲਮ ਮੇਕਰ ਇਮਤਿਆਜ਼ ਅਲੀ (Imtiaz Ali ) ਏਨੀਂ ਦਿਨੀਂ ਪੰਜਾਬ ਆਏ ਹੋਏ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਦਾਕਾਰ ਦਰਸ਼ਨ ਔਲਖ (Darshan Aulakh) ਆਪਣੇ ਇੰਸਟਾਗ੍ਰਾਮ ‘ਤੇ ਲਗਾਤਾਰ ਸ਼ੇਅਰ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਦੇ ਨਾਲ ਇਮਤਿਆਜ਼ ਅਲੀ ਖ਼ਾਣੇ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਦੀ ਬੈਕਗ੍ਰਾਊਂਡ ‘ਚ ਇੱਕ ਗੀਤ ਚੱਲ ਰਿਹਾ ਹੈ ।

darshan Aulakh ,, image From instagram

ਹੋਰ ਪੜ੍ਹੋ : ਅੱਜ ਹੈ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ, ਦਰਸ਼ਨ ਔਲਖ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਇਸ ਵੀਡੀਓ ‘ਚ ਦਰਸ਼ਨ ਔਲਖ ਨੇ ਆਪਣੇ ਮਾਤਾ ਪਿਤਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਦਰਸ਼ਨ ਔਲਖ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮਾਪਿਆਂ ਦੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਇਮਤਿਆਜ ਅਲੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਆਏ ਹੋਏ ਹਨ ।

Imtiaz Ali image From instagram

ਦੱਸ ਦਈਏ ਕਿ ਇਮਤਿਆਜ਼ ਅਲੀ ਜਲਦ ਹੀ ਪੰਜਾਬ ਦੀ ਮਸ਼ਹੂਰ ਮਰਹੂਮ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ‘ਤੇ ਫ਼ਿਲਮ ਬਨਾਉਣ ਜਾ ਰਹੇ ਹਨ । ਹੋ ਸਕਦਾ ਹੈ ਕਿ ਉਹ ਪੰਜਾਬ ‘ਚ ਇਸੇ ਫ਼ਿਲਮ ਦੇ ਸਿਲਸਿਲੇ ‘ਚ ਆਏ ਹੋਣ ।

Darshan Aulakh, image From instagram

ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਨ੍ਹਾਂ ਨੇ ਜਿੱਥੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ, ਉੱਥੇ ਹੀ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਆਪਣੀ ਧਾਕ ਜਮਾਈ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network