ਬਾਲੀਵੁੱਡ ਵਿੱਚ ਸੰਨੀ ਦਿਓਲ ਦੀ ਇਸ਼ਕਬਾਜ਼ੀ ਦੇ ਹੁੰਦੇ ਸਨ ਚਰਚੇ, ਇਹਨਾਂ ਹੀਰੋਇਨਾਂ ਨਾਲ ਚਲਾਇਆ ਸੀ ਚੱਕਰ

Written by  Rupinder Kaler   |  August 19th 2021 03:27 PM  |  Updated: August 19th 2021 03:27 PM

ਬਾਲੀਵੁੱਡ ਵਿੱਚ ਸੰਨੀ ਦਿਓਲ ਦੀ ਇਸ਼ਕਬਾਜ਼ੀ ਦੇ ਹੁੰਦੇ ਸਨ ਚਰਚੇ, ਇਹਨਾਂ ਹੀਰੋਇਨਾਂ ਨਾਲ ਚਲਾਇਆ ਸੀ ਚੱਕਰ

ਸੰਨੀ ਦਿਓਲ (Sunny Deol) ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ ।   ਉਹਨਾਂ ਦੀਆਂ ਫ਼ਿਲਮਾਂ ਦੇ ਨਾਲ ਨਾਲ ਉਹਨਾਂ ਦੇ ਇਸ਼ਕ ਦੇ ਚਰਚੇ ਵੀ ਰਹੇ ਹਨ । ਪਤਨੀ ਤੇ ਬੱਚਿਆਂ ਦੇ ਹੋਣ ਦੇ ਬਾਵਜੂਦ ਸੰਨੀ ਦਾ ਕਈ ਹੀਰੋਇਨਾਂ ਨਾਲ ਨਾਂਅ ਜੁੜਿਆ । ਅੰਮ੍ਰਿਤਾ ਸਿੰਘ (amrita singh) ਨੇ ਸੰਨੀ ਦੇ ਨਾਲ ‘ਬੇਤਾਬ’ ਫ਼ਿਲਮ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਫ਼ਿਲਮ ਹਿੱਟ ਹੋਈ ਤਾਂ ਹਰ ਪਾਸੇ ਇਸ ਜੋੜੀ ਦੇ ਚਰਚੇ ਸ਼ੁਰੂ ਹੋ ਗਏ । ਇਸ ਤੋਂ ਬਾਅਦ ਸੰਨੀ ਤੇ ਅੰਮ੍ਰਿਤਾ ਨੇ 1984 ਵਿੱਚ ਇੱਕ ਹੋਰ ਫ਼ਿਲਮ ਵਿੱਚ ਕੰਮ ਕੀਤਾ । ਇਸ ਫ਼ਿਲਮ ਤੋਂ ਬਾਅਦ ਅੰਮ੍ਰਿਤਾ ਸੰਨੀ (Sunny Deol) ਤੇ ਫਿਦਾ ਹੋ ਗਈ ਸੀ ਤੇ ਉਹ ਸੰਨੀ ਨਾਲ ਵਿਆਹ ਕਰਨਾ ਚਾਹੁੰਦੀ ਸੀ । ਪਰ ਅੰਮ੍ਰਿਤਾ ਦੀ ਮਾਂ ਇਸ ਰਿਸ਼ਤੇ ਦੇ ਖਿਲਾਫ ਸੀ ।

ਹੋਰ ਪੜ੍ਹੋ :

ਸਨਾ ਖ਼ਾਨ ਨੇ ਦੱਸਿਆ ਕਿੰਨਾ ਜ਼ਰੂਰੀ ਹੈ ਪ੍ਰਮਾਤਮਾ ਦੀ ਇਬਾਦਤ ਕਰਨਾ, ਵੀਡੀਓ ਵਾਇਰਲ

ਮੀਨਾਕਸ਼ੀ ਸ਼ੇਸਾਦਰੀ (Meenkshi Seshadri) ਤੇ ਸੰਨੀ ਦੀ ਜੋੜੀ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ । ‘ਦਾਮਿਨੀ’ ਫ਼ਿਲਮ ਦੌਰਾਨ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਖੂਬ ਚਰਚਾ ਵਿੱਚ ਰਹੀਆਂ । ਰਵੀਨਾ ਟੰਡਨ ਦਾ ਦਿਲ ਵੀ ਸੰਨੀ (Sunny Deol)   ਤੇ ਆ ਗਿਆ ਸੀ । ਸੰਨੀ ਤੇ ਰਵੀਨਾ ਦੇ ਇਸ਼ਕ ਦੇ ਚਰਚੇ ਵੀ ਖੂਬ ਰਹੇ । ਪਰ ਕੁਝ ਚਿਰ ਬਾਅਦ ਹੀ ਦੋਹਾਂ ਦਾ ਬ੍ਰੇਕਅਪ ਹੋ ਗਿਆ ।

ਡਿੰਪਲ (Dimple Kapadia) ਤੇ ਸੰਨੀ ਦਾ ਸਾਥ ਹੁਣ ਤੱਕ ਬਣਿਆ ਹੋਇਆ ਹੈ । 2017 ਵਿੱਚ ਇਸ ਜੋੜੀ ਦਾ ਲੰਦਨ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਵੀਡੀਓ ਵਿੱਚ ਦੋਵੇਂ ਇੱਕ ਦੂਜੇ ਦਾ ਹੱਥਾਂ ‘ਚ ਹੱਥ ਪਾਈ ਹੋਏ ਨਜ਼ਰ ਆਏ ਸਨ । ਡਿੰਪਲ (Dimple Kapadia) ਤੇ ਸੰਨੀ ਦੀ ਜੋੜੀ ‘ਮੰਜ਼ਿਲ ਮੰਜ਼ਿਲ’ ਫ਼ਿਲਮ ਤੋਂ ਬਣੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network