ਕੈਨੇਡਾ ਵਿੱਚ ਅਦਾਕਾਰ ਪਰਮੀਸ਼ ਵਰਮਾ ਦੀ ਮੰਗੇਤਰ ਗੁਨੀਤ ਗਰੇਵਾਲ ਨੂੰ ਮਿਲੀ ਹਾਰ

written by Rupinder Kaler | September 21, 2021

ਅਦਾਕਾਰ ਪਰਮੀਸ਼ ਵਰਮਾ (parmish verma) ਦੀ ਮੰਗੇਤਰ ਗੁਨੀਤ ਗਰੇਵਾਲ (Guneet)  ਕੈਨੇਡਾ ਦੀਆਂ ਚੋਣਾਂ (canada election) ਹਾਰ ਗਈ ਹੈ ।ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਗੁਨੀਤ ਨੂੰ ਆਪਣੇ ਉਮੀਦਵਾਰ ਦੇ ਤੌਰ ’ਤੇ ਚੋਣ ਮੈਦਾਨ ਵਿੱਚ ਉਤਾਰਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਹੀ ਪਰਮੀਸ਼ ਵਰਮਾ ਨੇ ਗੁਨੀਤ (Guneet)   ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ ।

Image From Instagram

ਹੋਰ ਪੜ੍ਹੋ :

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਸ਼ਾਇਦ ਤੁਸੀਂ ਬਰੈੱਡ ਤੇ ਟੋਸਟ ਖਾਣਾ ਬੰਦ ਕਰ ਦਿਓਗੇ

Parmish Verma-Guneet Image From Instagram

ਪਰਮੀਸ਼ ਵਰਮਾ (parmish verma) ਦੇ ਇਸ ਖੁਲਾਸੇ ਤੋਂ ਬਾਅਦ ਉਹਨਾਂ (parmish verma) ਦੇ ਪ੍ਰਸ਼ੰਸਕ ਹੈਰਾਨ ਰਹਿ ਗਏ । ਇਸ ਦੇ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਸੀ ਕਿ ਗੁਨੀਤ ਗਰੇਵਾਲ (Guneet)   ਲਿਬਰਲ ਪਾਰਟੀ ਲਈ ਸਾਂਸਦ ਦੇ ਤੌਰ ਤੇ ਚੋਣਾਂ ਲੜ ਰਹੀ ਹੈ ।

inside image of parmish verma and mahira sharma Image From Instagram

ਇਹਨਾਂ ਚੋਣਾਂ ਦੌਰਾਨ ਵੀ ਪਰਮੀਸ਼ ਨੇ ਸੋਸ਼ਲ ਮੀਡੀਆਂ ਤੇ ਗੁਨੀਤ (Guneet)   ਲਈ ਕਈ ਪੋਸਟਾਂ ਸਾਂਝੀਆਂ ਕਰਕੇ ਗੁਨੀਤ ਦਾ ਹੌਸਲਾ ਵਧਾਇਆ ਸੀ । ਪਰਮੀਸ਼ ਵਰਮਾ (parmish verma) ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਪਰਮੀਸ਼ ਦਾ ਹਾਲ ਹੀ ਵਿੱਚ ਰੋਮਾਂਟਿਕ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 

0 Comments
0

You may also like