ਕੋਰੋਨਾ ਮਹਾਮਾਰੀ ਵਿੱਚ ਨੇਹਾ ਕੱਕੜ ਰਿਸ਼ੀਕੇਸ਼ ਦੀਆਂ ਵਾਦੀਆਂ ਦਾ ਮਾਣ ਰਹੀ ਹੈ ਆਨੰਦ, ਤਸਵੀਰਾਂ ਸਾਂਝੀਆਂ ਕਰਕੇ ਪ੍ਰਮਾਤਮਾ ਅੱਗੇ ਕੀਤੀ ਇਹ ਅਰਦਾਸ

written by Rupinder Kaler | May 21, 2021

ਗਾਇਕਾ ਨੇਹਾ ਕੱਕੜ ਏਨੀਂ ਦਿਨੀਂ ਮੁੰਬਈ ਤੋਂ ਬਹੁਤ ਦੂਰ ਪਹਾੜਾਂ ਦੀਆਂ ਠੰਡੀਆਂ ਹਵਾਵਾਂ ਦਾ ਮਜ਼ਾ ਲੈ ਰਹੀ ਹੈ । ਉਹ ਕੋਰੋਨਾ ਕਾਲ ਵਿਚ ਰਿਸ਼ੀਕੇਸ਼ ਦਿਨ ਗੁਜਾਰ ਰਹੀ ਹੈ, ਜਿਥੇ ਉਹ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣ ਰਹੀ ਹੈ। ਨੇਹਾ ਨੇ ਇਸ ਦੀਆਂ ਕੁਝ ਫੋਟੋਆਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ । ਨੇਹਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Pic Courtesy: Instagram
ਹੋਰ ਪੜ੍ਹੋ : ਹਰ ਇੱਕ ਨੂੰ ਪਸੰਦ ਆ ਰਿਹਾ ਹੈ ਨਿੰਜਾ ਤੇ ਕਿਊਟ ਬੱਚੀ ਦਾ ਇਹ ਪਿਆਰਾ ਜਿਹਾ ਵੀਡੀਓ, ਗਾਇਕ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ
Pic Courtesy: Instagram
ਤਸਵੀਰਾਂ ਵਿਚ ਉਹ ਰੁੱਖ ਦੇ ਨੇੜੇ ਖੜ੍ਹੀ ਹੈ ਅਤੇ ਖੂਬਸੂਰਤ ਵਾਦੀਆਂ ਵਿਚ ਠੰਢੀ ਹਵਾਵਾਂ ਦਾ ਅਨੰਦ ਲੈਂਦੀ ਦਿਖਾਈ ਦੇ ਰਹੀ ਹੈ । ਤਸਵੀਰਾਂ 'ਚ ਨੇਹਾ ਬਲੈਕ ਕਲਰ ਦੀ ਟੀ-ਸ਼ਰਟ ਅਤੇ ਲੋਅਰ ਵਿਚ ਨਜ਼ਰ ਆ ਰਹੀ ਹੈ। ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਕਈ ਵਾਰ ਉਹ ਅਸਮਾਨ ਵੱਲ ਇਸ਼ਾਰਾ ਕਰਦੇ ਦਿਖਾਈ ਦਿੰਦੀ ਹੈ, ਕਈ ਵਾਰ ਉਹ ਵਗਦੇ ਨਦੀ ਦੇ ਪਾਣੀ ਨੂੰ ਛੂਹ ਕੇ ਕੁਦਰਤ ਦੀ ਸੁੰਦਰਤਾ ਨੂੰ ਮਹਿਸੂਸ ਕਰ ਰਹੀ ਹੈ।
neha kakkar and rohanpreet enjoying bhangra Pic Courtesy: Instagram
ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਉੁਨ੍ਹਾਂ ਕੈਪਸ਼ਨ 'ਚ ਲਿਖਿਆ,' ਸਾਡਾ ਉੱਤਰਾਖੰਡ ਸਭ ਤੋਂ ਖੂਬਸੂਰਤ ਹੈ'। ਇਸਦੇ ਨਾਲ ਉਨ੍ਹਾਂ ਪ੍ਰਮਾਤਮਾ ਨੂੰ ਅਰਦਾਸ ਕਰਦਿਆਂ ਲਿਖਿਆ - ਹੇ ਰੱਬ, ਸਾਰਿਆਂ ਨੂੰ ਜਲਦੀ ਵੈਕਸੀਨ ਲੱਗ ਜਾਵੇ ਅਤੇ ਫਿਰ ਹਰ ਕੋਈ ਇੱਥੇ ਸੁੰਦਰਤਾ ਨੂੰ ਆਕੇ ਵੇਖੇ। ਇਥੇ ਵੀ ਅਤੇ ਪੂਰੇ ਭਾਰਤ ਵਿਚ ਰੁਜ਼ਗਾਰ ਦੁਬਾਰਾ ਸ਼ੁਰੂ ਹੋਵੇ ਅਤੇ ਜਲਦੀ ਤੋਂ ਜਲਦੀ ਸਭ ਠੀਕ ਹੋ ਜਾਵੇ।

0 Comments
0

You may also like