ਕੋਰੋਨਾ ਮਹਾਮਾਰੀ ਦੇ ਚੱਲਦੇ ਗਾਇਕ ਸ਼ੈਰੀ ਮਾਨ ਨੇ ਚੀਨ ਨੂੰ ਕਹੀ ਵੱਡੀ ਗੱਲ …!

written by Rupinder Kaler | May 07, 2021 04:38pm

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਕਈ ਲੋਕਾਂ ਦੀ ਜ਼ਿੰਦਗੀ ਲੈ ਲਈ ਹੈ । ਇਹੀ ਨਹੀਂ ਇਸ ਵਾਇਰਸ ਕਰਕੇ ਲੋਕਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ । ਲੋਕ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ । ਇਸੇ ਤਰ੍ਹਾਂ  ਗਾਇਕ sharry maan ਵੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ । ਉਹਨਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ ।

Pic Courtesy: Instagram

ਹੋਰ ਪੜ੍ਹੋ :

ਅੱਜ ਹੈ ਗਾਇਕ ਕੰਠ ਕਲੇਰ ਦਾ ਜਨਮਦਿਨ, ਪੋਸਟ ਪਾ ਕੇ ਕਿਹਾ-‘ਮਾਲਕ ਸਭ ਦਾ ਭਲਾ ਕਰੇ ਤੇ ਇਸ ਬਿਮਾਰੀ ਕੋਰੋਨਾ ਤੋਂ ਸਭ ਨੂੰ ਬਚਾਏ’

ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਸ਼ੈਰੀ ਦੇ ਨਾਲ ਉਹਨਾਂ ਦਾ ਕੋਈ ਦੋਸਤ ਵੀ ਨਜ਼ਰ ਆ ਰਿਹਾ ਹੈ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਹਨਾਂ ਨੇ ਲਿਖਿਆ ‘ਮੈਨੂੰ ਉਹ ਦਿਨ ਬਹੁਤ ਯਾਦ ਆਉਂਦੇ ਹਨ ਜਦੋਂ ਕੋਰੋਨਾ ਸਿਰਫ਼ ਇੱਕ ਬੀਅਰ ਹੋਇਆ ਕਰਦੀ ਸੀ ।

Pic Courtesy: Instagram

ਚੀਨ ਵਾਲਿਓ ਕਿੱਥੇ ਭਰੋਗੇ ਸਾਲਿਓ ਮੇਰਿਓ …ਖੈਰ ਕੋਈ ਨਹੀਂ ਸੁਰੱਖਿਅਤ ਰਹੋ ਮੇਰੇ ਦੋਸਤੋ ।’ ਤੁਹਾਨੂੰ ਦੱਸ ਦਿੰਦੇ ਹਾ ਕਿ ਸ਼ੈਰੀ ਮਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਉਹ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ ।

You may also like