ਬਚਪਨ ‘ਚ ਨੀਰੂ ਬਾਜਵਾ ਦਿੱਸਦੀ ਸੀ ਆਪਣੀ ਧੀ ਆਲਿਆ ਵਾਂਗ, ਅਦਾਕਾਰਾ ਨੇ ਸਾਂਝੀ ਕੀਤੀ ਤਸਵੀਰ

Written by  Shaminder   |  March 25th 2020 11:55 AM  |  Updated: March 25th 2020 11:55 AM

ਬਚਪਨ ‘ਚ ਨੀਰੂ ਬਾਜਵਾ ਦਿੱਸਦੀ ਸੀ ਆਪਣੀ ਧੀ ਆਲਿਆ ਵਾਂਗ, ਅਦਾਕਾਰਾ ਨੇ ਸਾਂਝੀ ਕੀਤੀ ਤਸਵੀਰ

ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ ਕਿ “ਮੈਂ ਐਲਬਮ ਵੇਖ ਰਹੀ ਸੀ, ਬੇਬੀ ਨੀਰੂ ਵਿੱਦ ਮਾਈ ਬੈਸਟ ਫ੍ਰੈਂਡ #ਸਿਸਟਰ ਮੇਘਨਾ ਬਰਾੜ । ਮੇਰੇ ਖਿਆਲ ‘ਚ ਮੇਰੀ ਛੋਟੀ ਧੀ ਆਲਿਆ ਮੇਰੇ ਵਾਂਗ ਵਿਖਾਈ ਦਿੰਦੀ ਹੈ ।

https://www.instagram.com/p/B95NGu2hV1c/

ਦੱਸ ਦਈਏ ਕਿ ਪਿੱਛੇ ਜਿਹੇ ਉਨ੍ਹਾਂ ਦੇ ਘਰ ਦੋ ਜੁੜਵਾ ਧੀਆਂ ਨੇ ਜਨਮ ਲਿਆ ਸੀ । ਜਿਨ੍ਹਾਂ ਦੇ ਨਾਂਅ ਉਨ੍ਹਾਂ ਨੇ ਆਲਿਆ ਅਤੇ ਅਕੀਰਾ ਰੱਖੇ ਸਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਇੱਕ ਧੀ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ ।ਨੀਰੂ ਬਾਜਵਾ ਹੁਣ ਤਿੰਨ ਧੀਆਂ ਦੀ ਮਾਂ ਬਣ ਚੁੱਕੇ ਹਨ, ਪਰ ਉਹ ਪਾਲੀਵੁੱਡ ‘ਚ ਪੂਰੀ ਤਰ੍ਹਾਂ ਸਰਗਰਮ ਹਨ । ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ ।

https://www.instagram.com/p/B-IWGXahfm2/

ਭਾਵੇਂ ਉਹ ਜੱਟ ਐਂਡ ਜੂਲੀਅਟ ਹੋਵੇ ਜਾਂ ਫਿਰ ‘ਛੜਾ’ ਫ਼ਿਲਮ । ਹਰ ਫ਼ਿਲਮ ‘ਚ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦਾ ਸਬੂਤ ਦਿੱਤਾ ਹੈ ।ਬਾਲੀਵੁੱਡ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨੀਰੂ ਬਾਜਵਾ ਹੁਣ ਬਾਲੀਵੁੱਡ ਤੋਂ ਤੌਬਾ ਕਰ ਚੁੱਕੇ ਹਨ । ਕਿਉਂਕਿ ਫ਼ਿਲਮਾਂ ‘ਚ ਹੀਰੋਇਨਾਂ ਨਾਲ ਹੁੰਦੇ ਵਰਤਾਅ ਕਾਰਨ ਉਹ ਕਈ ਵਾਰ ਖੁਦ ਨੂੰ ਅਸਹਿਜ ਮਹਿਸੂਸ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network