ਇਸ ਦੇਸ਼ ਵਿੱਚ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਦੇਖਣ ਵਾਲਿਆਂ ਨੂੰ ਹੋ ਜਾਂਦੀ ਸੀ ਜੇਲ੍ਹ …!

Written by  Rupinder Kaler   |  November 10th 2021 02:33 PM  |  Updated: November 10th 2021 02:33 PM

ਇਸ ਦੇਸ਼ ਵਿੱਚ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਦੇਖਣ ਵਾਲਿਆਂ ਨੂੰ ਹੋ ਜਾਂਦੀ ਸੀ ਜੇਲ੍ਹ …!

ਅੱਜ ਵੀ ਬਹੁਤ ਸਾਰੇ ਲੋਕ ਸ਼੍ਰੀ ਦੇਵੀ (sri devi) ਦੀਆਂ ਫ਼ਿਲਮਾਂ ਦੇ ਦੀਵਾਨੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਵਿੱਚ ਇੱਕ ਦੇਸ਼ ਇਸ ਤਰ੍ਹਾਂ ਦਾ ਵੀ ਹੈ ਜਿੱਥੇ ਮੁੰਡਿਆਂ ਨੂੰ ਲੁੱਕ ਛਿਪ ਕੇ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਦੇਖਣੀਆਂ ਪੈਂਦੀਆਂ ਸਨ । ਜੇਕਰ ਕੋਈ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਦੇਖਦਾ ਸੀ ਤਾਂ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਸੀ । ਸ਼੍ਰੀ ਦੇਵੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੱਖਣੀ ਭਾਰਤ ਦੀਆਂ ਫ਼ਿਲਮਾਂ ਤੋਂ ਕੀਤੀ ਸੀ । ਹਿੰਦੀ ਸਿਨੇਮਾ ਵਿੱਚ ਉਹਨਾਂ (sri devi)  ਨੇ 1978 ਵਿੱਚ ਆਈ ਫ਼ਿਲਮ ਸੋਹਲਵਾਂ ਸਾਵਨ ਤੋਂ ਸ਼ੁਰੂਆਤ ਕੀਤੀ ਸੀ । ਇਹ ਫ਼ਿਲਮ ਬਾਕਸ ਆਫ਼ਿਸ ਤੇ ਸਫਲ ਨਹੀਂ ਸੀ ਹੋਈ । ਇਸ ਤੋਂ ਬਾਅਦ 1983 ਵਿੱਚ ਉਹਨਾ ਦੀ ਫ਼ਿਲਮ ਹਿੰਮਤ ਵਾਲਾ ਆਈ ਸੀ ।

Pic Courtesy: Instagram

ਹੋਰ ਪੜ੍ਹੋ :

ਪ੍ਰਿਯੰਕਾ ਚੋਪੜਾ ਨੇ ਪਾਰਟੀ ‘ਚ ਇਸ ਤਰ੍ਹਾਂ ਕੀਤੀ ਮਸਤੀ, ਡਾਂਸ ਵੀਡੀਓ ਹੋ ਰਿਹਾ ਵਾਇਰਲ

Pic Courtesy: Instagram

ਇਸ ਫਿਲਮ ਤੋਂ ਬਾਅਦ ਹਰ ਕੋਈ ਉਹਨਾ ਨੂੰ ਆਪਣੀ ਫ਼ਿਲਮ ਵਿੱਚ ਹੀਰੋਇਨ ਲੈਣਾ ਚਾਹੁੰਦਾ ਸੀ । ਉਹਨਾਂ ਦੀ ਅਦਾਕਾਰੀ ਦੇ ਦੀਵਾਨੇ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਪਾਕਿਸਤਾਨ ਵਿੱਚ ਵੀ ਸਨ । ਪਰ ਉਹਨਾਂ ਦਿਨਾਂ ਵਿੱਚ ਪਾਕਿਸਤਾਨ ਵਿੱਚ ਭਾਰਤੀ ਫ਼ਿਲਮਾਂ ਤੇ ਪਾਬੰਦੀ ਲਗਾਈ ਗਈ ਸੀ । ਪਾਕਿਸਤਾਨ ਵਿੱਚ ਲੋਕ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਲੁਕ ਛਿਪ ਕੇ ਦੇਖਦੇ ਸਨ । ਇਸ ਤਰ੍ਹਾਂ ਇਸ ਲਈ ਸੀ ਕਿਉਂਕਿ ਉਸ ਸਮੇਂ ਪਾਕਿਸਤਾਨ ਵਿੱਚ ਰਾਸ਼ਟਰਪਤੀ ਜਨਰਲ ਜਿਯਾ ਉਲ ਹਕ ਦਾ ਰਾਜ ਸੀ ।

Remembering India’s First Female Superstar ‘Sri Devi’ On Her Second Death Anniversary Pic Courtesy: Instagram

ਉਹਨਾਂ ਦੇ ਰਾਜ ਵਿੱਚ ਭਾਰਤੀ ਫ਼ਿਲਮਾਂ ਦੇਖਣਾ ਪਾਪ ਸੀ । ਇਸ ਦੀ ਪੁਸ਼ਟੀ ਬੀਬੀਸੀ ਦੀ ਇੱਕ ਰਿਪੋਰਟ ਵੀ ਕਰਦੀ ਹੈ । ਕਹਿੰਦੇ ਹਨ ਕਿ ਪਾਕਿਸਤਾਨ ਵਿੱਚ ਸ਼੍ਰੀ ਦੇਵੀ (sri devi)  ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਸਨ । ਪਾਕਿਸਤਾਨ ਵਿੱਚ ਉਸ ਸਮੇਂ ਭਾਰਤੀ ਫ਼ਿਲਮਾਂ ਦੇਖਣਾ ਕਾਨੂੰਨ ਅਪਰਾਧ ਸੀ । ਜੇ ਕੋਈ ਭਾਰਤੀ ਫ਼ਿਲਮ ਦੇਖਦਾ ਫੜਿਆ ਜਾਂਦਾ ਤਾਂ ਉਸ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਹੁੰਦੀ ਸੀ । ਇਸ ਦੇ ਬਾਵਜੂਦ ਮੁੰਡੇ ਉਹਨਾਂ (sri devi) ਦੀਆਂ ਫ਼ਿਲਮਾਂ ਦੇਖਦੇ ਸਨ । ਉਹਨਾਂ ਦਿਨਾਂ ਵਿੱਚ ਲੋਕ ਕਿਰਾਏ ਤੇ ਵੀਸੀਆਰ ਲਿਆ ਕੇ ਫ਼ਿਲਮਾਂ ਦੇਖਦੇ ਸਨ । ਵੀਸੀਆਰ ਦੇ ਨਾਲ 6 ਫ਼ਿਲਮਾਂ ਦੇਖਣ ਨੂੰ ਮਿਲਦੀਆਂ ਸਨ ਜਿਨ੍ਹਾਂ ਵਿੱਚੋਂ 3 ਫ਼ਿਲਮਾਂ ਸ਼੍ਰੀ ਦੇਵੀ ਦੀਆਂ ਹੁੰਦੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network