ਵਾਇਸ ਆਫ਼ ਪੰਜਾਬ ਸੀਜ਼ਨ -11 ‘ਚ ਵੇਖੋ ਕਿਹੜਾ ਪ੍ਰਤੀਭਾਗੀ ਜਿੱਤਦਾ ਹੈ ਜੱਜਾਂ ਦਾ ਦਿਲ

Written by  Shaminder   |  December 03rd 2020 05:51 PM  |  Updated: December 03rd 2020 05:51 PM

ਵਾਇਸ ਆਫ਼ ਪੰਜਾਬ ਸੀਜ਼ਨ -11 ‘ਚ ਵੇਖੋ ਕਿਹੜਾ ਪ੍ਰਤੀਭਾਗੀ ਜਿੱਤਦਾ ਹੈ ਜੱਜਾਂ ਦਾ ਦਿਲ

ਵਾਇਸ ਆਫ਼ ਪੰਜਾਬ ਸੀਜ਼ਨ -11 ਦਾ ਸਿਲਸਿਲਾ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ । ਇਸ ਲਈ ਸਟੂਡੀਓ ਰਾਊਂਡ ਸ਼ੁਰੂ ਹੋ ਚੁੱਕਿਆ ਹੈ । ਜਿਸ ‘ਚ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਵਿਖਾ ਰਹੇ ਨੇ ।ਪ੍ਰਤੀਭਾਗੀਆਂ ਦੀ ਇਸ ਪ੍ਰਫਾਰਮੈਂਸ ਨੂੰ ਜੱਜ ਕਰ ਰਹੇ ਨੇ ਸਾਡੇ ਟੈਲੇਂਟਡ ਜੱਜ । ਸਚਿਨ ਆਹੁਜਾ, ਮਿਸ ਪੂਜਾ ਅਤੇ ਗਾਇਕ ਨਿੰਜਾ ਅਤੇ ਕਮਲ ਖ਼ਾਨ । ਅੱਜ ਸ਼ਾਮ ਨੂੰ ਇਸ ਸ਼ੋਅ ਦਾ ਪ੍ਰਸਾਰਣ 6:45 ਮਿੰਟ ‘ਤੇ ਕੀਤਾ ਜਾਵੇਗਾ ।

vop -11

ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸ਼ੋਅ ‘ਚ ਕਿਹੜਾ ਪ੍ਰਤੀਭਾਗੀ ਜੱਜ ਸਾਹਿਬਾਨਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹਿੰਦਾ ਹੈ । ਤੁਸੀਂ ਵੀ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ।

ਹੋਰ ਪੜ੍ਹੋ : ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ, ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-10 ਦਾ ਗ੍ਰੈਂਡ ਫਿਨਾਲੇ

miss pooja

ਦੱਸ ਦਈਏ ਕਿ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਸ਼ੋਅ ਲਈ ਆਡੀਸ਼ਨ ਆਨਲਾਈਨ ਕਰਵਾਏ ਗਏ ਸਨ । ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਬਹੁਤ ਹੀ ਮੁਸ਼ਕਿਲ ਪੜਾਵਾਂ ਨੂੰ ਪਾਰ ਕਰਦੇ ਹੋਏ ਆਡੀਸ਼ਨ ਪਾਸ ਕਰਨ ਤੋਂ ਬਾਅਦ ਵੱਖ-ਵੱਖ ਰਾਊਂਡ ਦੌਰਾਨ ਉਨ੍ਹਾਂ ਦੀ ਪਰਫਾਰਮੈਂਸ ਵੇਖੀ ਜਾਂਦੀ ਹੈ ।

vop11

ਇਸ ਸ਼ੋਅ ‘ਚੋਂ ਹੁਣ ਤੱਕ ਕਈ ਪ੍ਰਤੀਭਾਗੀ ਨਿਕਲੇ ਹਨ ਜੋ ਅੱਜ ਕਾਮਯਾਬ ਗਾਇਕਾਂ ‘ਚ ਸ਼ੁਮਾਰ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network