ਸੁੱਕੇ ਮੇਵੇ ਕਰੋ ਆਪਣੀ ਖੁਰਾਕ ‘ਚ ਸ਼ਾਮਿਲ, ਰਹੋ ਤੰਦਰੁਸਤ

written by Shaminder | December 10, 2020

ਫਲ ਸਾਡੀ ਖ਼ੁਰਾਕ ਦਾ ਅਹਿਮ ਹਿੱਸਾ ਹਨ। ਫਲ ਸੁਆਦਲੇ ਤੇ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਇੰਝ ਹੀ ਖ਼ੁਸ਼ਕ ਮੇਵਿਆਂ ਭਾਵ ਡ੍ਰਾਈ ਫ਼ਰੂਟਸ ਦਾ ਆਪਣਾ ਇੱਕ ਵੱਖਰਾ ਮਹੱਤਵ ਹੁੰਦਾ ਹੈ। ਇਨ੍ਹਾਂ ਰਾਹੀਂ ਕੁਦਰਤੀ ਖੰਡ ਕਾਫ਼ੀ ਮਾਤਰਾ ’ਚ ਮਿਲਦੀ ਹੈ। dry fruits ਜਿਹੜੇ ਲੋਕ ਸੁੱਕੇ ਮੇਵੇ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਦੇ ਹਨ, ਉਹ ਵਧੇਰੇ ਤੰਦਰੁਸਤ ਰਹਿੰਦੇ ਹਨ। ਇਸ ਬਾਰੇ ਇੱਕ ਖੋਜ ਦੇ ਨਤੀਜੇ ਅਕੈਡਮੀ ਆਫ਼ ਨਿਊਟ੍ਰੀਸ਼ਨ ਐਂਡ ਡਾਇਬਟਿਕਸ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਹੋਰ ਪੜ੍ਹੋ : ਬੱਚਿਆਂ ਨੂੰ ਨਹੀਂ ਲੱਗਦੀ ਭੁੱਖ ਤਾਂ ਅਪਨਾਓ ਇਹ ਘਰੇਲੂ ਨੁਸਖੇ
almond ਇਸ ਖੋਜ ਵਿੱਚ 25 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ 24 ਘੰਟਿਆਂ ਲਈ ਸੁੱਕੇ ਮੇਵੇ ਦਿੱਤੇ ਗਏ ਸਨ। ਉਸੇ ਦਿਨ ਉਹ ਵਧੇਰੇ ਫਲ ਖਾਣ ਲਈ ਪ੍ਰੇਰਿਤ ਹੋਏ। dry fruits ਇਨ੍ਹਾਂ ਨਾਲ ਉਨ੍ਹਾਂ ਨੂੰ ਵਧੇਰੇ ਕੈਲੋਰੀਜ਼ ਵੀ ਪ੍ਰਾਪਤ ਹੋਈਆਂ। ਡ੍ਰਾਈ ਫ਼ਰੂਟਸ ਨੂੰ ਵਰਤਦੇ ਸਮੇਂ ਕੈਲੋਰੀ ਉੱਤੇ ਧਿਆਨ ਦੇਣਾ ਪੈਂਦਾ ਹੈ। ਇਸ ਲਈ ਇਹ ਯਕੀਨੀ ਬਣਾਓ ਕਿ ਘੱਟ ਪੋਸ਼ਕ ਖਾਣੇ ਨਾਲ ਕੈਲੋਰੀ ਘਟ ਸਕੋ,  ਜਿਸ ਨਾਲ ਸੁੱਕੇ ਮੇਵੇ ਖਾਣ ਦਾ ਸ਼ਾਨਦਾਰ ਲਾਭ ਮਿਲ ਸਕੇ।  

0 Comments
0

You may also like