ਰੋਜਾਨਾਂ ਡਾਈਟ ਵਿੱਚ ਸ਼ਾਮਿਲ ਕਰੋ ਆਲੂਬੁਖਾਰੇ ਦਾ ਜੂਸ, ਮਿਲਣਗੇ ਇਹ ਫਾਇਦੇ

written by Rupinder Kaler | July 05, 2021

ਆਲੂਬੁਖਾਰੇ ਵਿੱਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਟੀਰੀਅਲ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ ਵਰਗੇ ਜ਼ਰੂਰੀ ਤੱਤ ਹੁੰਦੇ ਹਨ । ਤੁਸੀਂ ਇਸ ਦਾ ਜੂਸ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹੋ। ਇਸ ਦਾ ਰਸ ਨਿਯਮਿਤ ਤੌਰ ‘ਤੇ ਪੀਣ ਨਾਲ ਦਿਲ ਵਧੀਆ ਕੰਮ ਕਰਦਾ ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਗੁਣ ਮੁਕਤ ਰੈਡੀਕਲਜ਼ ਨਾਲ ਲੜਨ ਵਿੱਚ ਸਹਾਇਤਾ ਕਰਦੇ ਹਨ। ਹੋਰ ਪੜ੍ਹੋ : ਗੁਰਦਾਸਪੁਰ ਦੇ ਗੁਰਸਿੱਖ ਬੱਚੇ ਦੀ ਮਦਦ ਲਈ ਅੱਗੇ ਆਈ ਹਿਮਾਂਸ਼ੀ ਖੁਰਾਣਾ ਇਸ ਤਰ੍ਹਾਂ, ਦਿਲ ਦੇ ਦੌਰੇ ਅਤੇ ਦੌਰਾ ਪੈਣ ਤੋਂ ਬਚਾਅ ਰਹਿੰਦਾ ਹੈ। ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਆਲੂਬੁਖਾਰਾ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਚਿਹਰਾ ਸਾਫ, ਚਮਕਦਾ ਅਤੇ ਜਵਾਨ ਦਿਖਦਾ ਹੈ। ਆਲੂਬੁਖਾਰੇ ਦਾ ਜੂਸ ਪੀਣ ਨਾਲ ਛਾਤੀ ਅਤੇ ਮੂੰਹ ਦੇ ਕੈਂਸਰ ਤੋਂ ਬਚਾਅ ਰਹਿੰਦਾ ਹੈ। ਇਸ ਦਾ ਰਸ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਆਲੂਬੁਖਾਰੇ ਵਿੱਚ ਬੋਰਨ ਵਰਗਾ ਇੱਕ ਰਸਾਇਣਕ ਤੱਤ ਹੁੰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਦਾ ਹੈ।

0 Comments
0

You may also like