ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਪਾਲਕ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

written by Rupinder Kaler | September 27, 2021

ਪਾਲਕ (Spinach Health Benefits)  ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜਿਹੜੇ ਸਾਡੇ ਸਰੀਰ ਤੋਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦੇ ਹਨ ।ਪਾਲਕ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਫਾਈਬਰ, ਪ੍ਰੋਟੀਨ, ਆਇਰਨ, ਕੈਲਸ਼ੀਅਮ, ਫੋਲਿਕ ਐਸਿਡ, ਵਿਟਾਮਿਨ-ਕੇ, ਵਿਟਾਮਿਨ ਸੀ, ਵਿਟਾਮਿਨ ਏ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਈ ਵਰਗੇ ਤੱਤ ਹੁੰਦੇ ਹਨ।

ਹੋਰ ਪੜ੍ਹੋ :

ਗਾਇਕ ਜੌਰਡਨ ਸੰਧੂ ਅਤੇ ਸਵੀਤਾਜ ਬਰਾੜ ਜਲਦ ਆ ਰਹੇ ਹਨ ਨਵੇਂ ਗੀਤ ‘ਮੁੰਡਾ ਸਰਦਾਰਾਂ ਦਾ’ ਨਾਲ

ਪਾਲਕ (Spinach Benefits)  ਨੂੰ ਡਾਇਬਿਟੀਜ਼ ਵਿੱਚ ਜ਼ਰੂਰ ਖਾਣਾ ਚਾਹੀਦਾ ਹੈ। ਕਿਉਂਕਿ, ਇਸ ਵਿੱਚ ਮੌਜੂਦ ਵਿਟਾਮਿਨ, ਖਣਿਜ ਅਤੇ ਫਾਈਟੋਕੈਮੀਕਲ ਉੱਚ ਚੀਨੀ ਦੇ ਖਤਰੇ ਨੂੰ ਘੱਟ ਕਰਦੇ ਹਨ। ਪਾਲਕ ਵਿੱਚ ਮੌਜੂਦ ਪੋਟਾਸ਼ੀਅਮ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਨੂੰ ਘਟਾਉਣ ਅਤੇ ਖੂਨ ਦੀਆਂ ਨਾੜੀਆਂ ਦੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਜੇ ਤੁਸੀਂ ਕਬਜ਼ ਜਾਂ ਪੇਟ ਦੀ ਕਿਸੇ ਹੋਰ ਸਮੱਸਿਆ ਤੋਂ ਪੀੜਤ ਹੋ, ਤਾਂ ਪਾਲਕ (Spinach )  ਖਾਣਾ ਯਕੀਨੀ ਬਣਾਓ। ਕਿਉਂਕਿ ਇਸ ਵਿੱਚ ਮੌਜੂਦ ਫਾਈਬਰ ਪੇਟ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਪਾਲਕ ਆਇਰਨ ਦੀ ਪ੍ਰਾਪਤੀ ਲਈ ਸਭ ਤੋਂ ਵਧੀਆ ਸਰੋਤ ਹੈ। ਜਿਸ ਦੀ ਉਚਿਤ ਮਾਤਰਾ ਸਰੀਰ ਵਿੱਚ ਅਨੀਮੀਆ ਦੀ ਕਮੀ ਨਹੀਂ ਹੋਣ ਦਿੰਦੀ।

0 Comments
0

You may also like