ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੀ ਡਾਇਟ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ

written by Rupinder Kaler | May 01, 2021

ਕੋਰੋਨਾ ਤੋਂ ਬਚਣ ਲਈ ਡਾਇਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਭੋਜਨ ‘ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇ। ਵਿਸ਼ਵ ਸਿਹਤ ਸੰਗਠਨ ਨੇ ਲੋਕਾਂ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ। ਮਾਹਰਾਂ ਦੇ ਅਨੁਸਾਰ ਸਰੀਰ ‘ਚ ਪਾਣੀ ਦਾ ਲੈਵਲ ਬਰਕਰਾਰ ਰੱਖਣ ਲਈ ਜ਼ਿਆਦਾ ਪਾਣੀ ਭਰਪੂਰ ਚੀਜ਼ਾਂ ਦਾ ਸੇਵਨ ਕਰੋ।

ਹੋਰ ਪੜ੍ਹੋ :

ਕੋਰੋਨਾ ਵਾਇਰਸ ਕਰਕੇ ਸਿਤਾਰ ਵਾਦਕ ਦੇਬੂ ਚੌਧਰੀ ਦਾ ਦੇਹਾਂਤ

  Makki Ki Roti Makki Ki Roti

ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਸਰੀਰ ‘ਚ ਇਕੱਠੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਸਰੀਰ ਦਾ ਤਾਪਮਾਨ ਵੀ ਸਹੀ ਰਹਿੰਦਾ ਹੈ । ਡੇਲੀ ਡਾਇਟ ‘ਚ ਆਟਾ, ਓਟਸ, ਮੱਕੀ ਦਾ ਆਟਾ, ਬਾਜਰੇ ਦਾ ਆਟਾ, ਬਰਾਊਨ ਰਾਈਸ ਅਨਾਜ ਖਾਓ। ਐਂਟੀ-ਆਕਸੀਡੈਂਟ ਨਾਲ ਭਰਪੂਰ ਕਾਜੂ, ਅਖਰੋਟ, ਬਦਾਮ, ਨਾਰੀਅਲ ਅਤੇ ਪਿਸਤੇ ਦਾ ਸੇਵਨ ਕਰੋ।

ਰੋਜ਼ਾਨਾ 5 ਗ੍ਰਾਮ ਤੋਂ ਜ਼ਿਆਦਾ ਨਮਕ ਨਾ ਖਾਓ। ਨਾਲ ਹੀ ਭੋਜਨ ਦੇ ਉੱਪਰ ਨਮਕ ਪਾਉਣ ਦੇ ਨਾਲ ਦਿਨ ਭਰ ਨਮਕੀਨ ਖਾਣ ਤੋਂ ਬਚੋ। ਇਸ ਦੇ ਨਾਲ ਹੀ ਖੰਡ ਦਾ ਸੇਵਨ ਵੀ ਸੀਮਿਤ ਮਾਤਰਾ ‘ਚ ਕਰੋ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।

ਕੋਰੋਨਾ ਵਾਇਰਸ ਸ਼ੂਗਰ ਦੇ ਮਰੀਜ਼ਾਂ ਨੂੰ ਤੇਜ਼ੀ ਨਾਲ ਆਪਣੀ ਚਪੇਟ ‘ਚ ਲੈ ਲੈਂਦਾ ਹੈ। ਅਜਿਹੇ ‘ਚ ਸਾਫਟ ਡਰਿੰਕ, ਜੂਸ, ਮਿਠਾਈਆਂ, ਚਾਹ, ਕੌਫੀ ਆਦਿ ਦਾ ਸੇਵਨ ਜ਼ਿਆਦਾ ਮਾਤਰਾ ‘ਚ ਨਾ ਕਰੋ। ਹਾਂ ਇਸ ਦੀ ਜਗ੍ਹਾ ‘ਤੇ ਨਾਰੀਅਲ ਪਾਣੀ, ਨਿੰਬੂ ਪਾਣੀ, ਤਾਜ਼ੇ ਫ਼ਲਾਂ ਦਾ ਸੇਵਨ ਕਰੋ ।

0 Comments
0

You may also like