ਆਪਣੇ ਲੀਵਰ ਨੂੰ ਮਜ਼ਬੂਤ ਬਨਾਉਣਾ ਹੈ ਤਾਂ ਡਾਈਟ ’ਚ ਸ਼ਾਮਿਲ ਕਰੋ ਇਹ ਚੀਜ਼ਾਂ

written by Pushp Raj | August 04, 2022

keep your liver healthy: ਲੀਵਰ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ । ਇਹ ਸਾਡੇ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ ਤੇ ਅਸ਼ੁੱਧੀਆਂ ਨੂੰ ਛਾਣ ਕੇ ਬਾਹਰ ਕੱਢਦਾ ਹੈ । ਇਸ ਤੋਂ ਬਗੈਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਪਰ ਗਲਤ ਖਾਣ-ਪੀਣ ਨਾਲ ਲੀਵਰ ਨਾਲ ਸਬੰਧਤ ਕਈ ਬਿਮਾਰੀਆਂ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਲੀਵਰ ਨੂੰ ਕਿਵੇਂ ਮਜ਼ਬੂਤ ਬਣਾਇਆ ਜਾ ਸਕਦਾ ਹੈ ਤਾਂ ਜੋ ਅਸੀਂ ਖ਼ੁਦ ਨੂੰ ਸਿਹਤਮੰਦ ਰੱਖ ਸਕੀਏ।

image From Goggle

ਸਾਡੇ ਲਈ ਲੀਵਰ ਨੂੰ ਠੀਕ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ । ਡਾਕਟਰਾਂ ਮੁਤਾਬਿਕ ਜੇਕਰ ਅਸੀਂ ਆਪਣੇ ਲੀਵਰ ਨੂੰ ਠੀਕ ਰੱਖਣਾ ਹੈ ਤਾਂ ਸਾਨੂੰ ਜ਼ਿਆਦਾ ਨਮਕ, ਚੀਨੀ ਵਾਲੀਆਂ ਚੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।

 

ਲੀਵਰ ਨੂੰ ਮਜ਼ਬੂਤ ਬਨਾਉਣਾ ਹੈ ਤਾਂ ਡਾਈਟ ’ਚ ਸ਼ਾਮਿਲ ਕਰੋ ਇਹ ਚੀਜ਼ਾਂ

ਗਾਜਰ
ਗਾਜਰ ਵਿੱਚ ਮੌਜੂਦ ਵਿਟਾਮਿਨ ਏ ਸਾਨੂੰ ਲੀਵਰ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਾਉਂਦਾ ਹੈ । ਗਾਜਰ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਬੀਟਾ ਕੈਰੋਟਿਨ ਹੁੰਦਾ ਹੈ, ਜਿਹੜਾ ਕਿ ਲੀਵਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ ।

image From Goggle

ਹਲਦੀ
ਹਲਦੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ। ਹਲਦੀ ਬਾਈਲ ਜੂਸ ਦਾ ਉਤਪਾਦਨ ਕਰਦੀ ਹੈ। ਜਿਸ ਨਾਲ ਲੀਵਰ ਹੋਰ ਮਜ਼ਬੂਤ ਹੁੰਦਾ ਹੈ।

green tea

ਕੌਫੀ
ਕੌਫੀ ਵੀ ਲੀਵਰ ਲਈ ਬਹੁਤ ਵਧੀਆ ਹੁੰਦੀ ਹੈ । ਇਹ ਜ਼ਹਿਰੀਲੇ ਤੱਤਾਂ ਨਾਲ ਲੜਨ ਵਿੱਚ ਲੀਵਰ ਦੀ ਮਦਦ ਕਰਦੀ ਹੈ ਤੇ ਲੀਵਰ ਮਜ਼ਬੂਤ ਬਣਦਾ ਹੈ।

ਚਾਹ
ਚਾਹ ਖ਼ਾਸ ਕਰਕੇ ਗਰੀਨ-ਟੀ ਸਾਡੇ ਲੀਵਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇੱਕ ਜਪਾਨੀ ਖੋਜ ਮੁਤਾਬਿਕ ਜਿਨ੍ਹਾਂ ਲੋਕਾਂ ਨੇ ਹਰ ਰੋਜ 5 ਤੋਂ 10 ਕੱਪ ਗਰੀਨ ਟੀ ਦੇ ਪੀਤੇ ਉਹਨਾਂ ਦੇ ਲੀਵਰ ਤੇ ਇਸ ਦਾ ਬਹੁਤ ਵਧੀਆ ਪ੍ਰਭਾਵ ਪਿਆ। ਇੱਕ ਹੋਰ ਖੋਜ ਵਿੱਚ ਇਹ ਪਾਇਆ ਗਿਆ ਕਿ ਗਰੀਨ-ਟੀ ਲੀਵਰ ਦੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।

image From Goggle

ਹੋਰ ਪੜ੍ਹੋ: ਬਰਸਾਤ ਦੇ ਮੌਸਮ ‘ਚ ਇੰਝ ਰੱਖੋ ਖ਼ੁਦ ਦਾ ਖਿਆਲ, ਵਰਤੋ ਇਹ ਸਾਵਧਾਨੀਆਂ

ਬਲੂਬੇਰੀ
ਇਸ ਵਿੱਚ ਕੁਝ ਤੱਤ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਲੀਵਰ ਨੂੰ ਤੰਦਰੁਸਤ ਰੱਖਦੇ ਹਨ । ਇਸ ਲਈ ਸਾਨੂੰ ਬਲੂਬੇਰੀ ਦਾ ਸੇਵਨ ਕਰਨਾ ਚਾਹੀਦਾ ਹੈ ।

You may also like