ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਆਪਣੀ ਡਾਈਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

written by Shaminder | September 04, 2021

ਦਿਲ (Heart) ਸਾਡੇ ਸਰੀਰ ਦਾ ਮਹੱਤਵਪੂਰਨ ਹਿੱਸਾ ਹੈ । ਅਸੀਂ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਨਹੀਂ ਹੁੰਦੇ ਜਿਸ ਕਾਰਨ ਕਈ ਵਾਰ ਅਸੀਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ । ਕਿਉਂਕਿ ਰੁੱਝੇ ਹੋਏ ਸ਼ੈਡਿਊਲ ਦੇ ਕਾਰਨ ਅਸੀਂ ਨਾਂ ਤਾਂ ਆਪਣਾ ਖਾਣਾ ਸਮੇਂ ਤੇ ਖਾਂਦੇ ਹਾਂ ਅਤੇ ਨਾਂ ਹੀ ਕਸਰਤ ਅਤੇ ਵਰਕ ਆਊਟ ਹੀ ਕਰਦੇ ਹਾਂ । ਅੱਜ ਅਸੀਂ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਕਿਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ( diet ) ‘ਚ ਸ਼ਾਮਿਲ ਕਰਨਾ ਚਾਹੀਦਾ ਹੈ ਇਸ ਬਾਰੇ ਦੱਸਾਂਗੇ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਰੀਆਂ ਸਬਜ਼ੀਆਂ ਦੀ ।

vegetables Image From Google

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਸੰਬਰ ਵਿੱਚ ਕਰਵਾਉਣ ਜਾ ਰਹੇ ਸਨ ਵਿਆਹ …!

ਹਰੀਆਂ ਸਬਜ਼ੀਆਂ ‘ਚ ਭਿੰਡੀ, ਬੈਂਗਣ, ਬੀਨਸ ਦਾ ਇਸਤੇਮਾਲ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ । ਕਿਉਂਕਿ ਇਹ ਦਿਲ ਨੂੰ ਸਿਹਤਮੰਦ ਰੱਖਦੀਆਂ ਹਨ ।ਇਸ ਤੋਂ ਇਲਾਵਾ ਨਟਸ ਜਿਵੇਂ ਅਖਰੋਟ, ਬਦਾਮ ‘ਚ ਵੀ ਦਿਲ ਨੂੰ ਮਜ਼ਬੂਤ ਰੱਖਣ ਵਾਲੇ ਕਈ ਪੋਸ਼ਕ ਤੱਤ ਹੁੰਦੇ ਹਨ ।

nuts ,-min Image From Google

ਇਸ ਲਈ ਇਨ੍ਹਾਂ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਿਲ ਕਰੋ ।ਲਸਣ ਨੂੰ ਆਮ ਤੌਰ ‘ਤੇ ਅਸੀਂ ਸਬਜ਼ੀਆਂ ‘ਚ ਪਾਉਂਦੇ ਹਾਂ ਪਰ ਇਸ ਦਾ ਸੇਵਨ ਕਈ ਲੋਕ ਇਸ ਦੀ ਖੁਸ਼ਬੂ ਕਾਰਨ ਨਹੀਂ ਕਰਦੇ ਜਾਂ ਫਿਰ ਘੱਟ ਇਸਤੇਮਾਲ ਕਰਦੇ ਹਨ । ਪਰ ਇਹ ਦਿਲ ਲਈ ਬਹੁਤ ਹੀ ਵਧੀਆ ਹੁੰਦਾ ਹੈ । ਇਸ ਲਈ ਆਪਣੀ ਡਾਈਟ ‘ਚ ਲਸਣ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ । ਇਹ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ ।

 

0 Comments
0

You may also like