ਮੋਟਾਪਾ ਘਟਾਉਣ ਲਈ ਇਹਨਾਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਕਰੋ ਸ਼ਾਮਿਲ

written by Rupinder Kaler | June 07, 2021

ਮੋਟਾਪਾ ਅੱਜ ਹਰ ਦੂਜੇ ਬੰਦੇ ਲਈ ਮੁਸੀਬਤ ਬਣਿਆ ਹੋਇਆ ਹੈ ।ਮੋਟਾਪੇ ਨੂੰ ਘਟਾਉਣ ਲਈ ਕਸਰਤ ਦੇ ਨਾਲ ਡੇਲੀ ਡਾਇਟ ‘ਚ ਵੀ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੁੰਦੀ ਹੈ। ਮੌਸਮ ਭਾਵੇਂ ਕੋਈ ਵੀ ਹੋਵੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਿਹਤ ਅਤੇ ਸੁੰਦਰਤਾ ਦੋਹਾਂ ਨੂੰ ਵਧਾਉਣ ਲਈ ਕੰਮ ਕਰਦੀਆਂ ਹਨ। ਇਸ ਦੇ ਨਾਲ ਹੀ ਇਹ ਪੌਸ਼ਟਿਕ ਤੱਤਾਂ, ਐਂਟੀ-ਆਕਸੀਡੈਂਟ ਗੁਣਾਂ ਅਤੇ ਪਾਣੀ ਨਾਲ ਭਰਪੂਰ ਹੁੰਦੀਆਂ ਹਨ।

Pic Courtesy: Instagram
ਹੋਰ ਪੜ੍ਹੋ : ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਨੂੰ ਹਸਪਤਾਲ ਚੋਂ ਕੀਤਾ ਗਿਆ ਡਿਸਚਾਰਜ ਅਜਿਹੇ ‘ਚ ਭਾਰ ਘਟਾਉਣ ਲਈ ਵੀ ਹਰੀਆਂ ਸਬਜ਼ੀਆਂ ਬਹੁਤ ਫਾਇਦੇਮੰਦ ਮੰਨੀਆ ਗਈਆਂ ਹਨ। ਉੱਥੇ ਹੀ ਲੌਕੀ, ਤੋਰੀ, ਭਿੰਡੀ, ਆਦਿ ਸਬਜ਼ੀਆਂ ਆਸਾਨੀ ਨਾਲ ਹਜਮ ਹੋ ਜਾਂਦੀਆਂ ਹਨ। ਅਜਿਹੇ ‘ਚ ਤੁਸੀਂ ਗਰਮੀਆਂ ਦੇ ਮੌਸਮ ‘ਚ ਇਸਨੂੰ ਆਪਣੀ ਡੇਲੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ। ਮਾiਹਰਾਂ ਦੁਆਰਾ ਵੀ ਮੌਸਮੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਆਦਿ ਮਿਲ ਜਾਂਦੇ ਹਨ। ਉੱਥੇ ਹੀ ਜੇ ਗੱਲ ਗਰਮੀਆਂ ਦੀ ਕਰੀਏ ਇਸ ਦੌਰਾਨ ਤਰਬੂਜ, ਖਰਬੂਜਾ, ਲੀਚੀ, ਅੰਬ, ਅੰਗੂਰ, ਜਾਮਣ ਆਦਿ ਮਿਲਦੇ ਹਨ। ਇਨ੍ਹਾਂ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਨਾਲ ਡੀਹਾਈਡਰੇਸ਼ਨ ਤੋਂ ਬਚਾਅ ਰਹਿੰਦਾ ਹੈ। ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਦਹੀਂ ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਗੁਣ ਵਰਗੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਪਾਚਨ ਤੰਤਰ ‘ਚ ਸੁਧਾਰ ਹੁੰਦਾ ਹੈ। ਇਮਿਊਨਿਟੀ ਵਧਣ ਦੇ ਨਾਲ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਮਿਲਦੀ ਹੈ।

0 Comments
0

You may also like