ਸੋਨੂੰ ਸੂਦ ਦੇ ਘਰ ਤੇ ਦਫਤਰ ਵਿੱਚ ਆਮਦਨ ਕਰ ਵਿਭਾਗ ਵੱਲੋਂ ਲਗਾਤਾਰ ਤੀਜੇ ਦਿਨ ਛਾਪੇਮਾਰੀ

written by Rupinder Kaler | September 17, 2021

ਸੋਨੂੰ ਸੂਦ (sonu-sood) ਦੀਆਂ ਮੁਸ਼ਕਿਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ । ਆਮਦਨ ਕਰ (Income Tax) ਵਿਭਾਗ ਵੱਲੋਂ ਸੋਨੂੰ ਸੂਦ ਦੇ ਟਿਕਾਣਿਆਂ ਤੇ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ । ਖਬਰਾਂ ਮੁਤਾਬਿਕ ਵਿਭਾਗ ਨੂੰ ਇਸ ਛਾਪੇਮਾਰੀ ਦੌਰਾਨ ਟੈਕਸ ਚੋਰੀ ਦੇ ਕਈ ਸਬੂਤ ਮਿਲੇ ਹਨ। ਸੋਨੂੰ ਸੂਦ (sonu-sood) ਦੀਆਂ ਫਿਲਮਾਂ ਤੋਂ ਪ੍ਰਾਪਤ ਫੀਸਾਂ 'ਚ ਟੈਕਸ ਬੇਨਿਯਮੀਆਂ ਦੇਖੀਆਂ ਗਈਆਂ ਹਨ।

Pic Courtesy: Instagram

ਹੋਰ ਪੜ੍ਹੋ :

ਸ਼ਿਲਪਾ ਸ਼ੈੱਟੀ ਨੇ ਵੈਸ਼ਣੋ ਦੇਵੀ ਤੋਂ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ,  ਕਿਹਾ – ‘ਜੈਸੇ ਮਾਤਾ ਕੀ ਇੱਛਾ’

sonu-sood-1-min Image From Instagram

ਇਨ੍ਹਾਂ ਬੇਨਿਯਮੀਆਂ ਤੋਂ ਬਾਅਦ ਹੁਣ ਆਮਦਨ ਕਰ ਵਿਭਾਗ ਸੋਨੂੰ ਸੂਦ (sonu-sood) ਦੇ ਚੈਰਿਟੀ ਫਾਊਂਡੇਸ਼ਨ ਦੇ ਖਾਤਿਆਂ ਦੀ ਵੀ ਜਾਂਚ ਕਰੇਗਾ। ਅੱਜ ਤੀਜੇ ਦਿਨ ਆਮਦਨ ਕਰ ਵਿਭਾਗ (Income Tax) ਨੇ ਸੋਨੂੰ ਸੂਦ ਦੇ ਘਰ ਅਤੇ ਦਫਤਰ 'ਤੇ ਕਾਰਵਾਈ ਕੀਤੀ ਹੈ। ਸੋਨੂੰ 'ਤੇ ਇਹ ਕਾਰਵਾਈ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ ਤੇ ਮੁੰਬਈ ਤੇ ਲਖਨਊ ਦੀਆਂ 6 ਸੰਪਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

Pic Courtesy: Instagram

ਸੂਤਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸੋਨੂੰ ਦੇ ਖਾਤਿਆਂ 'ਚ ਭਾਰੀ ਟੈਕਸ ਹੇਰਾਫੇਰੀ ਦੇ ਸਬੂਤ ਮਿਲੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਸੂਦ ਨੇ ਕੋਰੋਨਾ ਕਾਲ ਦੌਰਾਨ ਬਹੁਤ ਲੋਕਾਂ ਦੀ ਮਦਦ ਕੀਤੀ ਸੀ । ਸੋਨੂੰ ਨੂੰ ਲੋਕ ਮਸੀਹਾ ਦੇ ਰੂਪ 'ਚ ਦੇਖਦੇ ਹਨ । ਕੁਝ ਲੋਕਾਂ ਦਾ ਇਹ ਵੀ ਦਾਅਵਾ ਹੈ ਕਿ ਸੋਨੂੰ ਤੇ ਇਹ ਕਾਰਵਾਈ ਸਿਆਸੀ ਰੰਜਿਸ਼ ਦੇ ਚੱਲਦੇ ਹੋਈ ਹੈ ।

 

 

0 Comments
0

You may also like