Advertisment

ਇੰਦਰ ਚਾਹਲ ਦਾ ਨਵਾਂ ਗੀਤ ‘ਗੱਲ ਕਰਕੇ’ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

author-image
By Lajwinder kaur
New Update
ਇੰਦਰ ਚਾਹਲ ਦਾ ਨਵਾਂ ਗੀਤ ‘ਗੱਲ ਕਰਕੇ’ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਇੰਦਰ ਚਾਹਲ ਜਿਨ੍ਹਾਂ ਨੇ ਆਪਣੀ ਮਿੱਠੀ ਗਾਇਕੀ ਦੇ ਨਾਲ ਸਭ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਜਿਸ ਦੇ ਚੱਲਦੇ ਉਹ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਗੱਲ ਕਰਕੇ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਗੀਤ ਰਿਲੀਜ਼ ਤੋਂ ਬਾਅਦ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਹੋਰ ਵੇਖੋ:‘ਮੇਰੀ ਜੇਹੀ’ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਨੌਬੀ ਸਿੰਘ ਤੇ ਕਨਿਕਾ ਮਾਨ ਦੀ ਰੋਮਾਂਟਿਕ ਜੋੜੀ, ਦੇਖੋ ਵੀਡੀਓ ਇੰਦਰ ਚਾਹਲ ਦੇ ਇਸ ਗਾਣੇ ਦੇ ਬੋਲ ਗੀਤਕਾਰ ਬੱਬੂ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ। ਗੱਲ ਕਰਕੇ ਗੀਤ ਦੀ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ। ਵੀਡੀਓ ‘ਚ ਅਦਾਕਾਰੀ ਖੁਦ ਇੰਦਰ ਚਾਹਲ ਨੇ ਕੀਤੀ ਹੈ ਅਤੇ ਅਦਾਕਾਰੀ ‘ਚ ਸਾਥ ਦਿੱਤਾ ਹੈ ਬਹੁਤ ਹੀ ਖੂਬਸਰੂਤ ਮਾਡਲ ਮਾਹਿਰਾ ਸ਼ਰਮਾ ਨੇ। ਗੀਤ ਨੂੰ ਗਾਇਕ ਇੰਦਰ ਚਾਹਲ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ ਤੇ ਇਹ ਗੀਤ ਰੋਮਾਂਟਿਕ ਜੌਨਰ ਦਾ ਹੈ। ਇੰਦਰ ਚਾਹਲ ਦੇ ਇਸ ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇੰਦਰ ਚਾਹਲ ਇਸ ਤੋਂ ਪਹਿਲਾਂ ਵੀ ਕਈ ਵਧੀਆ ਗੀਤ ਜਿਵੇਂ ਗੇੜੀ, ਗੋਰਾ ਰੰਗ, ਸੰਗਦੀ ,ਸਾਨੂੰ ਵੀ ਤੇਰੀ ਲੋੜ ਨਹੀਂ, ਸੂਟ ਗੁਲਾਬੀ, ਫਿਕਰ ਨਾ ਕਰੀ, ਟੁੱਟੀ ਯਾਰੀ ਆਦਿ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment